ਵਿਸਤਾਰ
ਡਾਓਨਲੋਡ Docx
ਹੋਰ ਪੜੋ
ਗੱਲ ਇਹ ਹੈ ਕਿ ਮਨੁੱਖ ਮਾਇਆ ਸ਼ਕਤੀ ਤੋਂ ਪ੍ਰਭਾਵਿਤ ਹੋਏ ਹਨ ਅਤੇ ਸੋ ਉਹ ਆਪਣੇ ਹੀ ਦਿਆਲੂ ਸੁਭਾਅ ਦੇ ਉਲਟ ਬਹੁਤ ਸਾਰੇ ਕੰਮ ਕਰ ਰਹੇ ਹਨ ਜਿਵੇਂ ਕਿ ਉਹ ਸਰਵਉੱਚ ਪ੍ਰਮਾਤਮਾ ਦੇ ਬੱਚੇ ਹਨ, ਬ੍ਰਹਿਮੰਡ ਦੀ ਸਭ ਤੋਂ ਉੱਚੀ ਹਸਤੀ ਦੇ ਰਾਜਕੁਮਾਰ ਅਤੇ ਰਾਜਕੁਮਾਰੀਆਂ ਹਨ - ਪ੍ਰਮਾਤਮਾ ਸਰਬਸ਼ਕਤੀਮਾਨ, ਸਭ ਤੋਂ ਉੱਚਾ, ਸਭ ਤੋਂ ਮਹਾਨ ਤੋਂ ਮਹਾਨ, ਸਭ ਜਾਣੀਜਾਣ, ਸਰਬਸ਼ਕਤੀਮਾਨ, ਸਰਬਵਿਆਪੀ, ਸਰਬ-ਵਿਆਪਕ। ਅਸੀਂ, ਤੁਸੀਂ, ਉਸ ਚੀਜ਼ ਦੇ ਬੱਚੇ ਹਾਂ, ਉਸ ਮਹਾਨ ਚੀਜ਼ ਦੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਬੁੱਧ ਨੂੰ ਪ੍ਰਮਾਤਮਾ ਨੂੰ ਸੰਬੋਧਨ ਕਰਨ ਲਈ ਕੋਈ ਸ਼ਬਦ ਨਹੀਂ ਮਿਲਿਆ ਕਿਉਂਕਿ ਪ੍ਰਮਾਤਮਾ ਲਈ ਪਹਿਲਾਂ ਹੀ ਬਹੁਤ ਸਾਰੇ ਸਿਰਲੇਖ ਸਨ।ਜੇਕਰ ਉਹ ਪ੍ਰਮਾਤਮਾ ਵਿੱਚ ਇੱਕ ਹੋਰ ਸਿਰਲੇਖ ਜੋੜਦਾ ਹੈ, ਤਾਂ ਇਹ ਮਨੁੱਖਾਂ ਲਈ ਬਹੁਤ ਜ਼ਿਆਦਾ, ਬਹੁਤ ਉਲਝਣ ਵਾਲਾ ਹੋ ਸਕਦਾ ਹੈ ਅਤੇ ਫਿਰ ਇਸ ਬਾਰੇ ਹੋਰ ਲੜਾਈ ਹੋ ਸਕਦੀ ਹੈ ਕਿ ਕਿਹੜਾ ਪ੍ਰਮਾਤਮਾ ਬਿਹਤਰ ਹੈ। ਤਾਂ ਬੁੱਧ ਨੇ ਕਿਹਾ, "ਅਜਿਹਾ ਕੋਈ ਪ੍ਰਮਾਤਮਾ ਨਹੀਂ ਹੈ," ਭਾਵ ਕੋਈ ਸਥਿਰ ਪ੍ਰਮਾਤਮਾ ਨਹੀਂ ਜਿਸਦੀ ਉਸ ਸਮੇਂ ਭਾਰਤ ਦੇ ਲੋਕਾਂ ਨੇ ਕਲਪਨਾ ਕੀਤੀ ਸੀ। ਮੈਨੂੰ ਯਕੀਨ ਹੈ ਕਿ ਉਹ ਉਨ੍ਹਾਂ ਆਮ ਜੀਵਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਪ੍ਰਮਾਤਮਾ ਦੀ ਕਲਪਨਾ ਉਸੇ ਤਰ੍ਹਾਂ ਕੀਤੀ ਜਿਵੇਂ ਉਹ ਪ੍ਰਮਾਤਮਾ ਨੂੰ ਦੇਖਣਾ ਚਾਹੁੰਦਾ ਸੀ। ਸੋ ਬੁੱਧ ਨੂੰ ਕਹਿਣਾ ਪਿਆ, "ਅਜਿਹਾ ਕੋਈ ਪ੍ਰਮਾਤਮਾ ਨਹੀਂ ਹੈ, ਪਰ ਉਥੇ ਕੁਝ ਤਾਂ ਹੈ ਜਿਸ ਤੋਂ ਸਭ ਕੁਝ ਆਉਂਦਾ ਹੈ ਅਤੇ ਜਿਸ ਕੋਲ ਸਭ ਕੁਝ ਵਾਪਸ ਜਾਵੇਗਾ।" ਕਲਪਨਾ ਕਰੋ, ਇਹ ਕਿਹੋ ਜਿਹੀ ਚੀਜ਼ ਹੈ ਜੋ ਇੰਨੀ ਸ਼ਕਤੀਸ਼ਾਲੀ ਹੈ!ਕਿ ਉਸ ਚੀਜ਼ ਤੋਂ, ਸਾਰੀ ਸ੍ਰਿਸ਼ਟੀ ਉੱਥੋਂ ਆਉਂਦੀ ਹੈ, ਅਤੇ ਉਸ ਚੀਜ਼ ਵਿੱਚ, ਸਾਰੀਆਂ ਸ੍ਰਿਸ਼ਟੀਆਂ ਨੂੰ ਵਾਪਸ ਜਾਣਾ ਪੈਂਦਾ ਹੈ। ਜੇਕਰ ਇਹ ਸਰਵਸ਼ਕਤੀਮਾਨ, ਸਰਬ-ਵਿਆਪੀ, ਸਭ-ਤੋਂ-ਮਹਾਨ, ਸਭ ਤੋਂ ਮਹਾਨ ਤੋਂ ਮਹਾਨ ਤੋਂ ਪਰੇ, ਸਰਬਸ਼ਕਤੀਮਾਨ, ਸਰਬ-ਸ਼ਕਤੀਮਾਨ ਪ੍ਰਮਾਤਮਾ ਨਹੀਂ ਹੈ, ਤਾਂ ਫਿਰ ਇਹ ਕੀ ਹੈ? ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਉਸ ਕੁਝ ਚੀਜ਼ ਨੂੰ ਕੀ ਕਹਿੰਦੇ ਹੋ, ਉਹ ਕੁਝ ਮਹਾਨ ਚੀਜ਼ ਹੈ, ਕਲਪਨਾ-ਅਤੀਤ ਤੌਰ 'ਤੇ ਮਹਾਨ, ਅਵਿਸ਼ਵਾਸ਼ਯੋਗ ਤੌਰ 'ਤੇ ਸ਼ਕਤੀਸ਼ਾਲੀ। ਜਿਸਨੇ ਇਹ ਸਭ ਆਪਣੀ ਸ਼ਕਤੀ ਨਾਲ ਬਣਾਇਆ ਹੈ, ਫਿਰ ਇਹ ਪ੍ਰਮਾਤਮਾ ਹੈ। ਇਹ ਤੁਹਾਡਾ ਪਿਤਾ ਹੈ। ਇਹ ਤੁਹਾਡਾ ਸਿਰਜਣਹਾਰ ਹੈ। ਸਾਰੀਆਂ ਚੀਜ਼ਾਂ ਉਸ ਤੋਂ ਆਉਂਦੀਆਂ ਹਨ, ਅਤੇ ਉਸੇ ਵਿੱਚ ਸਾਰੀਆਂ ਚੀਜ਼ਾਂ ਵਾਪਸ ਚਲੀਆਂ ਜਾਣਗੀਆਂ। ਬੁੱਧ ਨੇ ਆਪਣੇ ਆਪ ਨੂੰ ਇਸ ਤਰਾਂ ਬਾਹਰ ਨਹੀਂ ਕੱਢਿਆ ਕਿ ਉਹ ਉਸ ਚੀਜ਼ ਤੋਂ ਨਹੀਂ ਆਇਆ। ਉਸਨੇ ਕਿਹਾ, "ਜਿਸ ਤੋਂ ਸਾਰੀਆਂ ਚੀਜ਼ਾਂ ਆਉਂਦੀਆਂ ਹਨ, ਅਤੇ ਜਿਸ ਵਿੱਚ ਸਾਰੀਆਂ ਚੀਜ਼ਾਂ ਵਾਪਸ ਜਾਣਗੀਆਂ।" ਹੁਣ ਤੁਸੀਂ ਜਾਣਦੇ ਹੋ ਕਿ ਮੈਂ ਕਿਉਂ ਕਹਿ ਰਹੀ ਹਾਂ ਕਿ ਸਾਨੂੰ ਸਰਬਸ਼ਕਤੀਮਾਨ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।ਸਰਬਸ਼ਕਤੀਮਾਨ ਪ੍ਰਮਾਤਮਾ ਤੋਂ ਬਿਨਾਂ, ਉਥੇ ਕੋਈ ਬੁੱਧ ਵੀ ਨਹੀਂ ਹੈ। ਜਾਂ ਤੁਸੀਂ ਸੋਚਦੇ ਹੋ ਕਿ ਬੁੱਧ ਕਿੱਥੋਂ ਆਉਂਦਾ ਹੈ? ਇਸੇ ਲਈ ਕੁਝ ਅਗਿਆਨੀ ਭਿਕਸ਼ੂ ਜੋ ਸੂਤਰਾਂ ਬਾਰੇ ਕੁਝ ਵੀ ਨਹੀਂ ਸਮਝਦੇ ਅਤੇ ਬੁੱਧ ਦੇ ਸ਼ਬਦਾਂ ਦੀ ਦੁਰਵਰਤੋਂ ਕਰਕੇ ਕਿਸੇ ਹੋਰ ਮਹਾਨ ਧਰਮ 'ਤੇ ਵੀ ਹਮਲਾ ਕਰਦੇ ਹਨ, ਪ੍ਰਮਾਤਮਾ 'ਤੇ ਹਮਲਾ ਕਰਦੇ ਹਨ। ਓਹ, ਉਹ ਸੱਚਮੁੱਚ ਸਭ ਤੋਂ ਡੂੰਘੇ ਸੰਭਵ, ਸਭ ਤੋਂ ਭੈੜੇ ਨਰਕ ਵਿੱਚੋਂ ਆਇਆ ਸੀ। ਨਹੀਂ ਤਾਂ, ਕੋਈ ਅਜਿਹੀਆਂ ਗੱਲਾਂ ਕਹਿਣ ਦੀ ਹਿੰਮਤ ਕਿਵੇਂ ਕਰ ਸਕਦਾ ਹੈ? ਮੈਂ ਸਾਰੇ ਭਿਕਸ਼ੂਆਂ ਅਤੇ ਸਾਧਵੀਆਂ ਨੂੰ ਸਲਾਹ ਦਿੱਤੀ ਹੈ, ਜੇਕਰ ਤੁਹਾਨੂੰ ਸਮਝ ਨਹੀਂ ਆਉਂਦੀ ਤਾਂ ਗੱਲ ਨਾ ਕਰੋ। ਬਸ ਚੁੱਪ ਰਹੋ। ਆਪਣਾ ਅਭਿਆਸ ਜਾਰੀ ਰੱਖੋ। ਗਿਆਨ ਅਤੇ ਮੁਕਤੀ ਲਈ ਪ੍ਰਾਰਥਨਾ ਕਰੋ। ਪਰ ਨਹੀਂ, ਉਨ੍ਹਾਂ ਨੂੰ ਗੱਲ ਕਰਨੀ ਪਵੇਗੀ। ਖ਼ਾਲੀ ਫਜ਼ੂਲ ਗੱਲਾਂ ਅਤੇ/ਜਾਂ ਵਿਨਾਸ਼ਕਾਰੀ ਗੱਲਾਂ, ਗੁੰਮਰਾਹਕੁੰਨ ਗੱਲਾਂ ਵੀ! ਇਹ ਉਨ੍ਹਾਂ ਹਵਾਲਿਆਂ ਵਿੱਚੋਂ ਇੱਕ ਵਰਗਾ ਹੈ ਜੋ ਸਾਡੀ ਟੀਮ ਨੇ ਤੁਹਾਨੂੰ ਡੇਅਲੀ ਨਿਊਜ਼ ਵਿੱਚੋਂ ਦਿਖਾਉਣ ਲਈ ਚੁਣਿਆ ਹੈ। ਮੈਨੂੰ ਇਹ ਬਹੁਤ ਪਸੰਦ ਹੈ। ਇਹ ਕਹਿੰਦਾ ਹੈ ਕਿ ਕੁਝ ਲੋਕ ਕੁਝ ਕਹਿੰਦੇ ਹਨ ਕਿਉਂਕਿ ਉਨ੍ਹਾਂ ਕੋਲ ਕਹਿਣ ਲਈ ਕੁਝ ਹੁੰਦਾ ਹੈ। ਕੁਝ ਲੋਕਾਂ ਨੂੰ ਕੁਝ ਕਹਿਣਾ ਪੈਂਦਾ ਹੈ ਕਿਉਂਕਿ ਉਸਨੇ ਸਿਰਫ਼ ਬੋਲਣਾ ਹੁੰਦਾ ਹੈ, ਉਸਨੇ ਬਸ ਕਹਿਣਾ ਹੀ ਹੈ, ਭਾਵੇਂ ਉਸਦੇ ਕੋਲ ਕਹਿਣ ਲਈ ਕੁਝ ਵੀ ਨਹੀਂ ਹੈ। ਉਸਨੂੰ ਕੁਝ ਨਹੀਂ ਪਤਾ, ਭਾਵ ਉਸਨੂੰ ਚੁੱਪ ਰਹਿਣਾ ਚਾਹੀਦਾ ਹੈ।ਪਰ ਫਿਰ ਵੀ, ਮੈਂ ਸਾਰੇ ਈਸਾਈ ਲੋਕਾਂ ਨੂੰ ਉਸ ਭਿਕਸ਼ੂ ਨੂੰ ਨਜ਼ਰਅੰਦਾਜ਼ ਕਰਨ ਲਈ ਕਹਿੰਦੀ ਹਾਂ। ਜੇ ਉਹ ਸਭ ਤੋਂ ਡੂੰਘੇ ਨਰਕ ਤੋਂ ਬੁਰਾ ਨਹੀਂ ਹੈ, ਤਾਂ ਉਹ ਪਾਗਲ ਹੈ। ਸੋ ਇਸ ਨਾਲ ਨਜਿੱਠਣ ਦੀ ਕੋਈ ਲੋੜ ਨਹੀਂ ਹੈ ਅਤੇ ਨਾ ਹੀ ਬੁੱਧ ਧਰਮ ਨੂੰ ਦੋਸ਼ੀ ਠਹਿਰਾਉਣ ਦੀ ਕੋਈ ਲੋੜ ਹੈ। ਹਮੇਸ਼ਾ ਸ਼ਾਂਤੀ ਬਣਾਈ ਰੱਖਣਾ ਬਿਹਤਰ ਹੈ, ਕਿਉਂਕਿ ਕੋਈ ਵੀ ਨਫ਼ਰਤ, ਨਕਾਰਾਤਮਕ ਊਰਜਾ, ਭਾਵੇਂ ਇੱਕ ਠੰਡੀ ਜੰਗ ਤੋਂ ਹੀ ਕਿਉਂ ਨਾ ਹੋਵੇ, ਦੇਸ਼ ਦੀ ਕਿਸਮਤ, ਸਦਭਾਵਨਾ ਨੂੰ ਵਿਗਾੜ ਦੇਵੇਗੀ, ਅਤੇ ਹੋਰ ਗੜਬੜੀਆਂ ਦੇ ਨਾਲ, ਹੋਰ ਮੁਸੀਬਤਾਂ, ਆਫ਼ਤਾਂ ਜਾਂ ਯੁੱਧ, ਆਦਿ ਪੈਦਾ ਕਰੇਗੀ…ਜੇਕਰ ਤੁਹਾਡੇ ਕੋਲ ਬੋਧੀ ਸੂਤਰਾਂ, ਬੁੱਧ ਦੀਆਂ ਸਿੱਖਿਆਵਾਂ ਦਾ ਅਧਿਐਨ ਕਰਨ ਦਾ ਇੱਕ ਮੌਕਾ ਜਾਂ ਸਮਾਂ ਹੈ, ਤਾਂ ਤੁਸੀਂ ਹੈਰਾਨ ਹੋਵੋਗੇ, ਤੁਹਾਡੇ ਮਨ ਵਿੱਚ ਬਹੁਤ ਸਤਿਕਾਰ ਹੋਵੇਗਾ ਅਤੇ ਤੁਸੀਂ ਜਾਣ ਲਵੋਂਗੇ ਕਿ ਬੁੱਧ ਧਰਮ ਅਤੇ ਈਸਾਈ ਧਰਮ ਇੱਕੋ ਸਰੋਤ ਤੋਂ ਆਏ ਹਨ। ਇਹੀ ਹੈ ਬਸ ਮਸੀਹ ਕੋਲ ਬਹੁਤ ਘੱਟ ਸਮਾਂ ਸੀ, ਬੇਰਹਿਮ ਸ਼ਾਸਨ ਦੇ ਕਾਰਨ, ਸੋ ਉਹ ਸਾਨੂੰ ਇਹ ਸਾਬਤ ਕਰਨ ਲਈ ਹੋਰ ਨਹੀਂ ਸਿਖਾ ਸਕਿਆ!ਤਾਂ ਹੁਣ, ਮੇਰੇ ਘਰ ਦੇ (ਇਨ-ਹਾਊਸ) ਸਾਥੀਓ ਅਤੇ ਦੂਰ-ਦੁਰਾਡੇ (ਰਿਮੋਟ) ਦੇ ਸਾਥੀਓ, ਮੈਂ ਤੁਹਾਡੀ ਟੀਮ ਵਿੱਚੋਂ ਇੱਕ ਹਾਂ। ਤੁਸੀਂ ਇਹ ਜਾਣਦੇ ਹੋ। ਸੋ, ਇਨ-ਹਾਊਸ ਟੀਮ ਅਤੇ ਰਿਮੋਟ ਟੀਮ, ਮੈਂ ਦੋਵੇਂ ਹਾਂ। ਮੈਂ ਤੁਹਾਡਾ ਸਾਥੀ ਹਾਂ। ਸੋ ਮੈਂ ਤੁਹਾਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਮੈਂ ਜਾਣਦੀ ਹਾਂ। ਖੈਰ, ਸਭ ਕੁਝ ਨਹੀਂ। ਉਹ ਸਭ ਕੁਝ ਜੋ ਤੁਹਾਨੂੰ ਜਾਣਨ ਦੀ ਲੋੜ ਹੈ, ਅਤੇ ਮੈਨੂੰ ਦੱਸਣ ਦੀ ਇਜਾਜ਼ਤ ਹੈ। ਕਿਉਂਕਿ ਕਈ ਵਾਰ ਤੁਸੀਂ ਪਹਿਲਾਂ ਤੋਂ ਕੁਝ ਦੱਸਦੇ ਹੋ, ਮਾਇਆ ਉਸਨੂੰ ਤੋੜਨ ਜਾਂ ਬਦਲਣ ਜਾਂ ਇਸਨੂੰ ਮਰੋੜਨ ਦੀ ਕੋਸ਼ਿਸ਼ ਕਰੇਗੀ ਜਾਂ ਇਕ ਸਮੇਂ ਦਾ ਅੰਤਰ ਜਾਂ ਵੱਖਰਾ ਨਤੀਜਾ ਸੰਭਵ ਬਣਾਵੇਗੀ। ਕਿਉਂਕਿ ਉਹ ਸਾਡੀ ਸਵਰਗੀ ਯੋਜਨਾ, ਮੇਰੀ ਯੋਜਨਾ ਨੂੰ ਵਿਗਾੜਨ ਲਈ, ਮਨੁਖੀ ਸੰਪਰਕ ਦੀ ਨਾਕਾਰਾਤਮਕ ਊਰਜ਼ਾ ਜੋ ਮਨੁਖ ਹਰ ਰੋਜ਼ ਪੈਦਾ ਕਰਦੇ ਹਨ, ਦੀ ਵਰਤੋਂ ਕਰ ਸਕਦੇ ਹਨ।ਠੀਕ ਹੈ। ਮੈਂ ਤੁਹਾਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਮੈਂ ਦਸ ਸਕਦੀ ਹਾਂ। ਅਤੇ ਅੰਦਰੋਂ, ਤੁਸੀਂ ਉਸ ਤੋਂ ਵੱਧ ਜਾਣਦੇ ਹੋ ਜੋ ਮੈਂ ਤੁਹਾਨੂੰ ਦੱਸ ਸਕਦੀ ਹਾਂ। ਕਿਉਂਕਿ ਅੰਦਰੋਂ, ਮੈਂ ਤੁਹਾਨੂੰ ਦੱਸਦੀ ਹਾਂ, ਇਹ ਸੁਰੱਖਿਅਤ ਹੈ। ਭਾਵੇਂ ਤੁਸੀਂ ਆਪਣੇ ਮੈਡੀਟੇਸ਼ਨ ਦੌਰਾਨ, ਜਾਂ ਆਪਣੇ ਰਾਤ ਦੇ ਸੁਪਨਿਆਂ ਦੌਰਾਨ ਵੀ ਮੇਰਾ ਦਰਸ਼ਨ ਅੰਦਰ ਨਹੀਂ ਦੇਖਦੇ, ਮੈਂ ਹਮੇਸ਼ਾ ਤੁਹਾਨੂੰ ਉਹ ਸਾਰੀ ਜਾਣਕਾਰੀ ਦੇਣ ਲਈ ਮੌਜੂਦ ਹਾਂ ਜਿਸਦੀ ਤੁਹਾਨੂੰ ਲੋੜ ਹੈ, ਤੁਹਾਡੇ ਆਰਾਮ ਦੌਰਾਨ, ਤੁਹਾਡੇ ਮੈਡੀਟੇਸ਼ਨ ਦੌਰਾਨ। ਮੈਂ ਤੁਹਾਨੂੰ ਕਦੇ ਨਹੀਂ ਛੱਡਿਆ। ਮੈਂ ਕਦੇ ਵੀ ਦੀਖਿਅਕਾਂ ਵਿਚੋਂ ਕਿਸੇ ਨੂੰ ਨਹੀਂ ਛੱਡਿਆ। ਬਸ ਉਨ੍ਹਾਂ ਵਿੱਚੋਂ ਕੁਝ ਇਸਨੂੰ ਚੰਗੀ ਤਰ੍ਹਾਂ ਪ੍ਰਾਪਤ ਨਹੀਂ ਕਰ ਸਕਦੇ। ਉਨ੍ਹਾਂ ਵਿੱਚੋਂ ਕਈਆਂ ਨੂੰ ਅਜੇ ਵੀ ਸ਼ੱਕ ਹੈ ਅਤੇ ਬਹੁਤ ਜ਼ਿਆਦਾ ਲਗਾਵ ਹੈ ਜਿਸ ਵਿਚ ਉਹ ਵਿਸ਼ਵਾਸ ਕਰਦੇ ਹਨ, ਉਨ੍ਹਾਂ ਦੇ ਅਤੀਤ ਵਿੱਚ, ਦੀਖਿਆ ਤੋਂ ਪਹਿਲਾਂ। ਸੋ ਮੈਂ ਧੀਰਜ ਰੱਖ ਰਹੀ ਹਾਂ, ਉਡੀਕ ਕਰ ਰਹੀ ਹਾਂ।ਕੁਝ ਤਾਂ ਕਰਮ ਦੀ ਥਕਾਵਟ ਤੋਂ ਰਸਤਾ ਵੀ ਜਾਰੀ ਨਹੀਂ ਰੱਖ ਸਕਦੇ। ਮੈਂ ਉਨ੍ਹਾਂ ਨੂੰ ਕੁਝ ਸਮੇਂ ਲਈ ਚੁੱਕਦੀ ਹਾਂ। ਇਸ ਸੰਸਾਰ ਵਿੱਚ ਇੱਕ ਗੁਰੂ ਲਈ ਕਰਨ ਲਈ ਬਹੁਤ ਸਾਰਾ ਕੰਮ ਹੈ। ਮੈਂ ਸਿਰਫ਼ ਆਰਾਮ ਨਾਲ ਵਿਹਲੀ ਨਹੀਂ ਬੈਠੀ। ਮੈਂ ਸਿਰਫ਼ ਤੁਹਾਡੇ ਸ਼ੋਅ ਦੀ ਦੇਖਭਾਲ ਹੀ ਨਹੀਂ ਕਰ ਰਹੀ। ਮੈਂ ਹੋਰ ਵੀ ਬਹੁਤ ਸਾਰੇ ਕੰਮ ਕਰਦੀ ਹਾਂ, ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿੱਚ। ਮੈਨੂੰ ਕੋਈ ਇਤਰਾਜ਼ ਨਹੀਂ। ਇਹ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ। ਇਹ ਮੇਰਾ ਪਿਆਰ ਹੈ ਕਿ ਮੈਨੂੰ ਇਹ ਕਰਨਾ ਹੀ ਪਵੇਗਾ। ਕੋਈ ਮੈਨੂੰ ਮਜਬੂਰ ਨਹੀਂ ਕਰਦਾ। ਅਤੇ ਮੈਂ ਠੀਕ ਹਾਂ। ਕਈ ਵਾਰ ਮੈਂ ਠੀਕ ਨਹੀਂ ਮਹਿਸੂਸ ਕਰਦੀ, ਪਰ ਮੈਂ ਫਿਰ ਵੀ ਠੀਕ ਹਾਂ। ਜਿੰਨਾ ਚਿਰ ਅਸੀਂ ਇਕੱਠੇ ਇੱਕੋ ਉੱਤਮ ਆਦਰਸ਼ ਲਈ ਕੰਮ ਕਰ ਰਹੇ ਹਾਂ, ਅਤੇ ਪ੍ਰਮਾਤਮਾ ਦੀ ਕਿਰਪਾ ਵਿੱਚ, ਸਰਬਉੱਚ, ਸਭ ਤੋਂ ਮਹਾਨ ਦੇ ਨਾਮ ਵਿੱਚ, ਇਕੱਠੇ ਰਹਿੰਦੇ ਹਾਂ, ਮੈਂ ਠੀਕ ਹਾਂ। ਅਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਠੀਕ ਹੋ।ਤੁਸੀਂ ਕੁਝ ਟੈਸਟਾਂ ਵਿੱਚੋਂ ਲੰਘੇ ਹੋ, ਪਰ ਤੁਸੀਂ ਠੀਕ ਹੋ। ਕਿਸੇ ਵੀ ਚੀਜ਼ ਨੂੰ ਰੁਕਾਵਟ ਨਾ ਬਣਨ ਦਿਓ, ਤੁਹਾਨੂੰ ਆਪਣੇ ਡਰ 'ਤੇ ਵਿਸ਼ਵਾਸ ਕਰਨ ਲਈ ਮਜਬੂਰ ਨਾ ਕਰਨ ਦਿਓ। ਡਰਨ ਵਾਲੀ ਕੋਈ ਗੱਲ ਨਹੀਂ। ਜੇ ਸਾਨੂੰ ਇਸ ਸੰਸਾਰ ਤੋਂ ਜਾਣਾ ਪਵੇ, ਤਾਂ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਅਤੇ ਵਧਾਈਆਂ ਮਿਲਣੀਆਂ ਚਾਹੀਦੀਆਂ ਹਨ, ਕਿਉਂਕਿ ਅਸੀਂ ਇੱਕ ਬਿਹਤਰ ਸੰਸਾਰ ਵਿੱਚ ਜਾਵਾਂਗੇ। ਤੁਹਾਨੂੰ ਸ਼ਾਇਦ ਵਿਸ਼ਵਾਸ ਨਾ ਹੋਵੇ, ਪਰ ਇਸ ਤੋਂ ਬਿਹਤਰ ਬਹੁਤ ਸਾਰੇ ਸੰਸਾਰ ਹਨ। ਇਹ ਸਿਰਫ਼ ਉਨ੍ਹਾਂ ਲੋਕਾਂ ਦੀ ਖ਼ਾਤਰ ਹੈ ਜੋ ਦੂਜੇ ਸੰਸਾਰਾਂ ਨੂੰ ਨਹੀਂ ਜਾਣਦੇ, ਸਾਨੂੰ ਕੰਮ ਕਰਨਾ ਪੈਂਦਾ ਹੈ। ਸਾਡੇ ਲਈ ਨਹੀਂ, ਸਾਡੇ ਕੋਲ ਵਾਪਸ ਜਾਣ ਲਈ ਘਰ ਹੈ। ਠੀਕ ਹੈ, ਮੇਰੇ ਪਿਆਰਿਓ? ਸਵਰਗ ਤੁਹਾਡੀ ਉਡੀਕ ਕਰ ਰਹੇ ਹਨ। ਜਦੋਂ ਵੀ ਤੁਸੀਂ ਤਿਆਰ ਹੋਵੋਗੇ, ਤੁਸੀਂ ਮੇਰੇ ਨਾਲ ਉਥੇ ਹੋਵੋਗੇ। ਤੁਹਾਨੂੰ ਬਹੁਤ, ਬਹੁਤ, ਬਹੁਤ ਪਿਆਰ ਕਰਦੀ ਹਾਂ। ਤੁਹਾਡਾ ਬਹੁਤ, ਬਹੁਤ, ਬਹੁਤ ਸਤਿਕਾਰ। ਤੁਹਾਡੀ ਹਮੇਸ਼ਾ ਲਈ ਕਦਰ ਕਰਦੀ ਹਾਂ।ਅਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਲਈ ਅਸੀਸ ਦੇਵੇ। ਅਤੇ ਇੱਕ ਵਿਅਕਤੀ ਦੇ ਤੌਰ 'ਤੇ, ਇੱਕ ਸਤਿਗੁਰੂ ਦੇ ਤੌਰ 'ਤੇ, ਮੇਰੇ ਕੋਲ ਜੋ ਵੀ ਆਸ਼ੀਰਵਾਦ ਹੈ, ਮੈਂ ਤੁਹਾਨੂੰ ਵੀ ਆਸ਼ੀਰਵਾਦ ਦਿੰਦੀ ਹਾਂ। ਆਮੇਨ। ਚੰਗੇ ਰਹੋ, ਤੰਦਰੁਸਤ ਰਹੋ, ਖੁਸ਼ ਰਹੋ। ਯਾਦ ਰੱਖੋ ਕਿ ਤੁਹਾਡੇ ਕੋਲ ਵਾਪਸ ਜਾਣ ਲਈ ਇੱਕ ਘਰ ਹੈ, ਅਤੇ ਤੁਹਾਡੇ ਕੋਲ ਇੱਕ BFF (ਬੈਸਟ ਫ੍ਰੈਂਡ ਫੌਰੈਵਰ, ਸਭ ਤੋਂ ਵਧੀਆ ਦੋਸਤ ਸਦਾ ਲਈ) ਹੈ ਜੋ ਹਰ ਸਮੇਂ, ਇੱਥੇ ਅਤੇ ਬਾਅਦ ਵਿੱਚ ਤੁਹਾਡੇ ਨਾਲ ਬਣਿਆ ਰਹੇਗਾ। ਤੁਹਾਨੂੰ ਪਿਆਰ ਕਰਦੀ ਹਾਂ, ਤੁਹਾਨੂੰ ਪਿਆਰ ਕਰਦੀ ਹਾਂ, ਤੁਹਾਨੂੰ ਪਿਆਰ ਕਰਦੀ ਹਾਂ, ਤੁਹਾਨੂੰ ਪਿਆਰ ਕਰਦੀ ਹਾਂ। ਪਿਆਰ, ਪਿਆਰ, ਪਿਆਰ, ਪਿਆਰ।Photo Caption: ਸਭ ਪ੍ਰਮਾਤਮਾ ਦੇ ਪਿਆਰ ਵਿਚ ਚਮਕਦੇ ਹੋਏ ਮੁਸਕੁਰਾਉਂਦੇ ਹਨ