Excerpt from ‘Near-Death Experiences – Exploring Heavens and the Afterlife, Part 10 of a Multi-part Series’ HOST ਜੁਲਾਈ 1981 ਵਿੱਚ, 25 ਸਾਲ ਦੀ ਗੇਲ ਵਾਲਟਰਸ ਕੁਝ ਦੋਸਤਾਂ ਨਾਲ ਕਿਸ਼ਤੀ 'ਤੇ ਸੀ। ਜਦੋਂ ਉਹ ਗੈਲੀ ਵਿੱਚ ਭਾਂਡੇ ਸਾਫ਼ ਕਰ ਰਹੀ ਸੀ, ਤਾਂ ਇੱਕ ਤੇਜ਼ ਲਹਿਰ ਨੇ ਜਹਾਜ਼ ਨੂੰ ਹਿਲਾ ਦਿੱਤਾ ਅਤੇ ਉਸਨੂੰ ਗੈਲੀ ਦੇ ਸਿੰਕ ਨਾਲ ਟਕਰਾਇਆ। ਤਿੰਨ ਦਿਨਾਂ ਬਾਅਦ, ਸ੍ਰੀ ਮਤੀ ਵਾਲਟਰਸ ਨੂੰ ਅਹਿਸਾਸ ਹੋਇਆ ਕਿ ਉਸਦੇ ਅੰਦਰੂਨੀ ਤੌਰ 'ਤੇ ਖੂਨ ਵਹਿ ਰਿਹਾ ਸੀ ਅਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਕਮਰੇ ਵਿੱਚ, ਚੀਜ਼ਾਂ ਮੱਧਮ ਪੈਣ ਲੱਗੀਆਂ। ਫਰਿਸ਼ਤੇ ਸ੍ਰੀਮਤੀ ਵਾਲਟਰਸ ਨੂੰ ਸਵਰਗ ਦੇ ਦਰਵਾਜ਼ਿਆਂ ਤੱਕ ਲੈ ਗਏ।Excerpt from ‘FACE TO FACE WITH GOD / THE ANGEL & THE AMERICAN PART 4’Gail Walters: ਪ੍ਰਮਾਤਮਾ ਮੇਰੇ ਪਿੱਛੇ ਖੜ੍ਹਾ ਸੀ। ਅਤੇ ਯਿਸੂ ਉਹਨਾਂ ਦੇ ਸੱਜੇ ਪਾਸੇ, ਮੇਰੇ ਸੱਜੇ ਮੋਢੇ ਉੱਤੇ ਖੜ੍ਹਾ ਸੀ। ਜਦੋਂ ਤੁਸੀਂ ਆਪਣੇ ਸਵਰਗੀ ਪਿਤਾ ਅਤੇ ਆਪਣੇ ਮੁਕਤੀਦਾਤੇ ਦੇ ਨਾਲ ਖੜ੍ਹੇ ਹੁੰਦੇ ਹੋ, ਤਾਂ ਉਹ ਪਿਆਰ ਜੋ ਤੁਸੀਂ ਆਪਣੀ ਆਤਮਾ ਵਿੱਚ ਉਨ੍ਹਾਂ ਤੋਂ ਨਿਕਲਦਾ ਮਹਿਸੂਸ ਕਰਦੇ ਹੋ, ਜੋ ਤੁਹਾਡੀ ਆਤਮਾ, ਤੁਹਾਡੇ ਦਿਲ, ਹਰ ਚੀਜ਼ ਵਿੱਚੋਂ ਲੰਘਦਾ ਹੈ, ਇਹ ਇਸ ਤਰਾਂ ਹੈ ਜਿਵੇਂ ਤੁਸੀਂ ਉਨ੍ਹਾਂ ਦੇ ਇਕਲੌਤੇ ਬੱਚੇ ਹੋ। ਅਤੇ ਇਹ ਹੈ ਜਿਤਨਾ ਉਹ ਸਾਨੂੰ ਪਿਆਰ ਕਰਦੇ ਹਨ।Excerpt from ‘Near-Death Experiences – Exploring Heavens and the Afterlife, Part 10 of a Multi-part Series’ HOST: 2020 ਵਿੱਚ, ਜੌਨ ਕਾਰਟਰ ਸੈਪਸਿਸ ਦੇ ਜ਼ਹਿਰ ਕਾਰਨ ਆਪਣੇ ਘਰ ਵਿੱਚ ਢਹਿ ਗਿਆ। ਉਸਨੂੰ ਪੰਜ ਦਿਨਾਂ ਬਾਅਦ ਐਮਰਜੈਂਸੀ ਸੇਵਾਵਾਂ ਨੇ ਲੱਭ ਲਿਆ ਅਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਐਮਰਜੈਂਸੀ ਰੂਮ ਵਿੱਚ, ਸ੍ਰੀ ਮਾਨ ਕਾਰਟਰ ਦੀ ਮੌਤ ਹੋ ਗਈ ਅਤੇ ਦੋ ਵਾਰ ਮੁੜ ਸੁਰਜੀਤ ਕੀਤਾ ਗਿਆ। ਇਸ ਸਮੇਂ ਦੌਰਾਨ, ਉਸਦੀ ਆਤਮਾ ਨੇ ਉਸਦਾ ਸਰੀਰ ਛੱਡ ਦਿੱਤਾ ਅਤੇ ਇੱਕ ਸ਼ਾਨਦਾਰ NDE (ਮੌਤ ਦੇ ਨੇੜੇ ਅਨੁਭਵ) ਦਾ ਅਨੁਭਵ ਕੀਤਾ। ਉਸਨੇ ਆਪਣੇ ਆਪ ਨੂੰ ਇੱਕ ਟਿਊਬ ਵਿੱਚ ਪਾਇਆ ਜਿੱਥੇ ਉਸਦੀ ਜ਼ਿੰਦਗੀ ਦੇ ਸਾਰੇ ਵਧੀਆ ਅਨੁਭਵ ਕੰਧਾਂ ਦੇ ਨਾਲ-ਨਾਲ ਚਮਕ ਰਹੇ ਸਨ। ਟਿਊਬ ਦੇ ਸਿਰੇ 'ਤੇ, ਇੱਕ ਚਮਕਦਾਰ ਰੌਸ਼ਨੀ ਸੀ। ਜਦੋਂ ਸ੍ਰੀ ਮਾਨ ਕਾਰਟਰ ਉੱਥੇ ਪਹੁੰਚਿਆ, ਤਾਂ ਉਸ ਨੇ ਅਚਾਨਕ ਆਪਣੇ ਆਪ ਨੂੰ ਜ਼ਮੀਨ 'ਤੇ ਲੇਟਿਆ ਹੋਇਆ ਪਾਇਆ, ਜਿਸਦਾ ਮੂੰਹ ਅਸਮਾਨ ਵੱਲ ਸੀ। ਉਸਨੇ ਆਪਣੇ ਆਲੇ-ਦੁਆਲੇ ਇੱਕ ਬਾਂਹ ਮਹਿਸੂਸ ਕੀਤੀ ਅਤੇ ਜਲਦੀ ਹੀ ਉਸਨੂੰ ਅਹਿਸਾਸ ਹੋਇਆ ਕਿ ਇਹ ਪ੍ਰਭੂ ਯਿਸੂ ਮਸੀਹ ਸੀ।Excerpt from “MAN DIED AND SEES JESUS AND HIS FAMILY IN HEAVEN! JOHN CARTER NEAR DEATH EXPERIENCE” John Carter: ਜਦੋਂ ਮੈਂ ਆਪਣੇ ਸੱਜੇ ਪਾਸੇ ਦੇਖਿਆ ਕਿ ਇਹ ਕੌਣ ਸੀ, ਤਾਂ ਇਹ ਯਿਸੂ ਮਸੀਹ ਸੀ। ਜਿਉਂ ਹੀ ਮੈਂ ਉਸਦੀਆਂ ਅੱਖਾਂ ਵਿੱਚ ਦੇਖਿਆ, ਮੈਨੂੰ ਬਹੁਤ ਸਾਰਾ ਪਿਆਰ, ਦਇਆ, ਦਿਆਲਤਾ ਅਤੇ ਉਦਾਰਤਾ ਦਿਖਾਈ ਦਿੱਤੀ। ਇਸਨੇ ਮੇਰੀ ਆਤਮਾ ਨੂੰ ਹਿਲਾ ਦਿੱਤਾ। ਮੈਨੂੰ ਲੱਗਾ ਜਿਵੇਂ ਮੇਰਾ ਦਿਲ ਆਪਣੇ ਆਕਾਰ ਤੋਂ 50 ਗੁਣਾ ਵੱਡਾ ਹੋ ਗਿਆ ਹੋਵੇ।HOST: ਪ੍ਰਭੂ ਯਿਸੂ ਨੇ ਫਿਰ ਸ੍ਰੀ ਮਾਨ ਕਾਰਟਰ ਨਾਲ ਸੰਸਾਰ ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਨੀ ਸ਼ੁਰੂ ਕੀਤੀ।John Carter: ਉਸਨੇ ਕਿਹਾ, "ਮੈਂ ਇਸ ਸਮੇਂ ਸੰਸਾਰ ਦੇ ਤਰੀਕੇ ਤੋਂ ਬਹੁਤਾ ਖੁਸ਼ ਨਹੀਂ ਹਾਂ।" ਉਸਨੇ ਕਿਹਾ, "ਸੰਸਾਰ ਵਿੱਚ ਬਹੁਤ ਜ਼ਿਆਦਾ ਨਫ਼ਰਤ ਹੈ ਅਤੇ ਇਹ ਸ਼ੈਤਾਨ ਦੇ ਕਾਰਨ ਹੈ।"HOST: ਪ੍ਰਭੂ ਯਿਸੂ ਨੇ ਫਿਰ ਸ੍ਰੀ ਮਾਨ ਕਾਰਟਰ ਨੂੰ ਕਿਹਾ ਕਿ ਉਹ ਉਸਨੂੰ ਧਰਤੀ ਤੇ ਵਾਪਸ ਭੇਜ ਦੇਵੇਗਾ ਅਤੇ ਉਸਨੂੰ ਹੇਠ ਲਿਖਿਆ ਸੁਨੇਹਾ ਦੇਣ ਲਈ ਕਿਹਾ:John Carter: "ਮੈਂ ਚਾਹੁੰਦਾ ਹਾਂ ਕਿ ਤੁਸੀਂ ਲੋਕਾਂ ਨੂੰ ਇੱਕ ਦੂਜੇ ਨੂੰ ਪਿਆਰ ਕਰਨ ਅਤੇ ਇੱਕ ਦੂਜੇ ਦੀ ਦੇਖਭਾਲ ਕਰਨ ਅਤੇ ਇੱਕ ਦੂਜੇ ਪ੍ਰਤੀ ਦਿਆਲੂ ਹੋਣ ਲਈ ਕਹੋ। ਅਤੇ ਹਮੇਸ਼ਾ ਇੱਕ ਦੂਜੇ ਨੂੰ ਪਿਆਰ ਕਰਨਾ ਅਤੇ ਇੱਕ ਦੂਜੇ ਦਾ ਧਿਆਨ ਰੱਖਣਾ ਅਤੇ ਇੱਕ ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰਨਾ ਜਿਵੇਂ ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ।" ਉਹੀ ਪਿਆਰ ਜੋ ਇੱਕ ਤਿੰਨ ਸਾਲ ਦਾ ਬੱਚਾ ਆਪਣੀ ਮਾਂ ਜਾਂ ਪਿਤਾ ਲਈ ਲਿਆਉਂਦਾ ਹੈ। ਉਹ ਪਿਆਰ। ਉਹ ਮਾਸੂਮ ਪਿਆਰ। ਇਸੇ ਤਰ੍ਹਾਂ ਯਿਸੂ ਚਾਹੁੰਦਾ ਹੈ ਕਿ ਅਸੀਂ ਸਾਰੇ ਇੱਕ ਦੂਜੇ ਨੂੰ ਪਿਆਰ ਕਰੀਏ।
ਇਸਦਾ ਹਮੇਸ਼ਾ ਇਹ ਮਤਲਬ ਨਹੀਂ ਹੁੰਦਾ ਕਿ ਤੁਸੀਂ ਸਰਵਉੱਚ ਯਿਸੂ, ਪਰਮੇਸ਼ੁਰ ਦੇ ਪੁੱਤਰ ਨੂੰ ਮਿਲਦੇ ਹੋ, ਸਗੋਂ ਯਿਸੂ ਦੇ ਅਧਿਆਤਮਿਕ ਵਾਧੂ ਸਰੀਰਾਂ ਵਿੱਚੋਂ ਇੱਕ ਨੂੰ ਮਿਲਦੇ ਹੋ। ਕਿਉਂਕਿ ਮੌਤ ਦੇ ਨੇੜੇ ਦੇ ਸਾਰੇ ਅਨੁਭਵਾਂ ਵਾਲੇ ਲੋਕਾਂ ਕੋਲ ਇੰਨਾ ਅਧਿਆਤਮਿਕ ਯੋਗਤਾ ਦਾ ਪੱਧਰ ਅਤੇ ਯੋਗਤਾ ਨਹੀਂ ਹੁੰਦੀ ਕਿ ਉਹ ਉਸ ਉੱਚਤਮ ਪੱਧਰ ਤੱਕ ਜਾ ਸਕਣ ਜਿੱਥੇ ਪ੍ਰਭੂ ਯਿਸੂ ਸੱਚਮੁੱਚ ਰਹਿੰਦੇ ਹਨ। ਪਰ ਇਹ ਸਮਾਨ ਹੈ, ਇਹ ਸਮਾਨ ਹੈ। ਇਹ ਬਸ ਇੱਕੋ ਜਿਹਾ ਨਹੀਂ ਹੈ। ਅਤੇ ਇਹਨਾਂ ਮੌਤ ਦੇ ਨੇੜੇ ਦੇ ਅਨੁਭਵ-ਵਾਲੇ ਲੋਕਾਂ ਨੂੰ ਸ਼ਾਇਦ ਹੀ ਕਦੇ ਵੀ ਵੀਗਨ ਜਾਂ ਇਸ ਤਰਾਂ ਦੀ ਕੋਈ ਚੀਜ਼ ਹੋਣ ਲਈ ਕਿਹਾ ਗਿਆ ਹੋਵੇ, ਸਿਰਫ਼ ਇੱਕ ਆਮ ਗੱਲ ਜਿਵੇਂ ਕਿ, "ਤੁਹਾਨੂੰ ਵਾਪਸ ਜਾਣਾ ਪਵੇਗਾ, ਤੁਹਾਡੇ ਕੋਲ ਕੰਮ ਕਰਨ ਲਈ ਹੈ, ਅਤੇ ਲੋਕਾਂ ਨੂੰ ਇਹ ਜਾਣਨਾ ਪਵੇਗਾ ਕਿ ਉਨ੍ਹਾਂ ਨੂੰ ਇੱਕ ਦੂਜੇ ਨੂੰ ਪਿਆਰ ਕਰਨਾ ਪਵੇਗਾ।" ਇਹ ਯਾਦ ਰੱਖਣਾ ਆਸਾਨ ਹੈ, ਪਰ ਦੂਜੇ ਲੋਕਾਂ ਲਈ ਤੁਹਾਡਾ ਪਾਲਣ ਕਰਨਾ ਆਸਾਨ ਨਹੀਂ ਹੈ ਕਿਉਂਕਿ ਇਹ ਇੱਕ ਸੱਚਾ, ਵਿਸਤ੍ਰਿਤ ਗਾਈਡ ਨਹੀਂ ਹੈ। ਪਰ ਸਵਰਗ ਵਿੱਚ, ਬੱਸ ਇੰਨਾ ਹੀ ਹੈ, ਬਸ ਪਿਆਰ, ਅਨੰਦ ਅਤੇ ਸੱਚਮੁੱਚ, ਸੱਚਮੁੱਚ ਪਰੇ ਵਾਲੀ ਖੁਸ਼ੀ ਜਿਸਨੂੰ ਤੁਸੀਂ ਇਸ ਸੰਸਾਰ ਦੇ ਮਿਆਰ ਅਨੁਸਾਰ ਖੁਸ਼ੀ ਵਜੋਂ ਦਰਸਾ ਸਕਦੇ ਹੋ। ਸੋ ਉਥੇ ਵਿਸਥਾਰ ਵਿੱਚ ਕਹਿਣ ਲਈ ਹੋਰ ਕੁਝ ਨਹੀਂ ਹੈ ਜਿਵੇਂ ਕਿ, "ਤੁਸੀਂ ਜਾਨਵਰ-ਲੋਕਾਂ ਦਾ ਕਤਲ ਨਹੀਂ ਕਰੋ।" ਤੁਸੀਂ ਜਾਨਵਰਾਂ-ਲੋਕਾਂ ਨੂੰ ਨਹੀਂ ਮਾਰੋ। ਤੁਸੀਂ ਜਾਨਵਰ-ਲੋਕਾਂ ਦਾ ਮਾਸ ਨਹੀਂ ਖਾਓ," ਉਦਾਹਰਣ ਵਜੋਂ ਇਸ ਤਰਾਂ।ਮੈਂ ਸੋਚ ਰਹੀ ਸੀ, ਜਿਨ੍ਹਾਂ ਲੋਕਾਂ ਕੋਲ ਮੌਤ ਦੇ ਨੇੜੇ ਦੇ ਅਨੁਭਵ ਹੁੰਦੇ ਹਨ, ਉਹ ਘਰ ਆਉਂਦੇ ਹਨ, ਉਹ ਸੰਸਾਰ ਵਿੱਚ ਵਾਪਸ ਆਉਂਦੇ ਹਨ, ਉਹ ਬਦਲ ਜਾਂਦੇ ਹਨ। ਜਿਸ ਤਰੀਕੇ ਨਾਲ ਉਹ ਇਸਨੂੰ ਸਮਝਦੇ ਹਨ, ਉਹ ਵਧੇਰੇ ਵਿਚਾਰਸ਼ੀਲ, ਵਧੇਰੇ ਦਿਆਲੂ ਲੋਕਾਂ ਵਿੱਚ ਬਦਲ ਜਾਂਦੇ ਹਨ। ਪਰ ਇਹ ਇੰਨਾ ਵਿਸਤ੍ਰਿਤ ਨਹੀਂ ਹੈ ਜਿਵੇਂ ਕੋਈ ਗੁਰੂ ਤੁਹਾਨੂੰ ਧਰਤੀ 'ਤੇ ਸਿਖਾਉਂਦਾ ਹੈ ਕਿਉਂਕਿ ਜਦੋਂ ਗੁਰੂ ਧਰਤੀ 'ਤੇ ਹੁੰਦਾ ਹੈ, ਤਾਂ ਉਹ ਸਾਰੇ ਦੁੱਖਾਂ ਅਤੇ ਦੁੱਖਾਂ ਦੇ ਕਾਰਨ ਨੂੰ ਦੇਖਦਾ ਹੈ ਤਾਂ ਜੋ ਉਹ ਤੁਹਾਨੂੰ ਹੋਰ ਵਿਸਥਾਰ ਵਿੱਚ ਸਿਖਾ ਸਕਣ ਅਤੇ ਇਸ ਦਿਆਲੂ ਜੀਵਨ ਢੰਗ ਬਾਰੇ ਵੇਰਵੇ ਸਮਝਾਉਣ ਲਈ ਹੋਰ ਸਮਾਂ ਹੋਵੇ। ਪਰ ਸਵਰਗਾਂ ਵਿੱਚ, ਤੁਹਾਨੂੰ ਜ਼ਿਆਦਾ ਦੇਰ ਰਹਿਣ ਦੀ ਇਜਾਜ਼ਤ ਨਹੀਂ ਹੈ। ਤੁਸੀਂ ਨਹੀਂ ਕਰ ਸਕਦੇ। ਜੇ ਤੁਸੀਂ ਉੱਥੇ ਉਸ ਤੋਂ ਵੱਧ ਸਮਾਂ ਰੁਕੋਗੇ ਜਿੰਨਾ ਤੁਹਾਨੂੰ ਉੱਥੇ ਰਹਿਣ ਦੀ ਇਜਾਜ਼ਤ ਹੈ, ਕੁਝ ਮਿੰਟ, ਤਾਂ ਤੁਸੀਂ ਹਮੇਸ਼ਾ ਲਈ ਮਰ ਜਾਵੋਗੇ। ਮੇਰਾ ਮਤਲਬ ਹੈ, ਤੁਸੀਂ ਫਿਰ ਆਪਣੇ ਸਰੀਰ ਵਿੱਚ ਵਾਪਸ ਨਹੀਂ ਜਾ ਸਕਦੇ।ਕਿਉਂਕਿ ਸਾਨੂੰ ਇਸ ਤਰਾਂ ਅਚਾਨਕ ਕਿਸੇ ਵੀ ਸਮੇਂ ਸਵਰਗ ਜਾਣ ਦੀ ਇਜਾਜ਼ਤ ਨਹੀਂ ਹੈ। ਸਾਨੂੰ ਆਪਣੀ ਊਰਜਾ ਨੂੰ ਮਜ਼ਬੂਤ ਕਰਨ ਲਈ ਅਤੇ ਉਸ ਪੱਧਰ ਨੂੰ ਨਿਰੰਤਰ ਬਣਾਈ ਰੱਖਣ ਲਈ ਅਧਿਆਤਮਿਕ ਮੈਡੀਟੇਸ਼ਨ ਦਾ ਅਭਿਆਸ ਕਰਨਾ ਪਵੇਗਾ ਜਿਸ ਵਿੱਚ ਅਸੀਂ ਹਾਂ, ਜਿਸ ਅਧਿਆਤਮਿਕ ਪੱਧਰ ਵਿੱਚ ਅਸੀਂ ਹਾਂ, ਬਾਰੰਬਾਰਤਾ, ਗੁਣ, ਅਤੇ ਹਰ ਤਰ੍ਹਾਂ ਦੀਆਂ ਸਥਿਤੀਆਂ, ਤਾਂ ਜੋ ਅਸੀਂ ਉਸ ਅਧਿਆਤਮਿਕ ਪੱਧਰ 'ਤੇ ਬਣੇ ਰਹਿ ਸਕੀਏ ਜਿਸ 'ਤੇ ਤੁਸੀਂ ਵਾਪਸ ਚੜ੍ਹ ਗਏ ਹੋ। ਭਾਵੇਂ ਤੁਸੀਂ ਅਸਲ ਵਿੱਚ ਚੇਤਨਾ ਦੇ ਉੱਚ ਪੱਧਰ 'ਤੇ ਹੋ, ਇੱਕ ਵਾਰ ਜਦੋਂ ਤੁਸੀਂ ਇਸ ਤੋਂ ਬਾਹਰ ਆ ਜਾਂਦੇ ਹੋ ਅਤੇ ਇਸ ਭੌਤਿਕ, ਖਰਵੇ ਖੇਤਰ ਵਿੱਚ ਹੇਠਾਂ ਚਲੇ ਜਾਂਦੇ ਹੋ, ਤਾਂ ਤੁਹਾਨੂੰ ਇਸਨੂੰ ਲਗਭਗ ਦੁਬਾਰਾ ਸ਼ੁਰੂ ਕਰਨਾ ਪਵੇਗਾ। ਇਸੇ ਲਈ ਗੁਰੂ ਨੂੰ ਵੀ ਹਰ ਥਾਂ 'ਤੇ ਆਤਮਿਕ ਗਿਆਨ-ਪ੍ਰਾਪਤ ਗੁਰੂਆਂ ਅਤੇ ਸਵਰਗ ਨੂੰ ਵਾਪਸ ਜਾਣ ਦੇ ਢੰਗ ਦੀ ਭਾਲ ਕਰਨੀ ਪੈਂਦੀ ਹੈ ਅਤੇ ਉਸ ਪੱਧਰ ਤੋਂ ਸ਼ੁਰੂਆਤ ਵੀ ਕਰਨੀ ਪੈਂਦੀ ਹੈ ਜਿਸ ਪੱਧਰ 'ਤੇ ਉਹ ਗਿਆਨ-ਪ੍ਰਾਪਤੀ ਤੋਂ ਪਹਿਲਾਂ ਸਨ। ਮੇਰਾ ਮਤਲਬ ਸਿਰਫ਼ ਇਸ ਸੰਸਾਰ ਵਿੱਚ ਹੈ, ਅਧਿਆਤਮਿਕ ਸੰਸਾਰ ਵਿੱਚ ਨਹੀਂ। ਅਤੇ ਫਿਰ ਵਾਪਸ ਜਾਣਾ ਸ਼ੁਰੂ ਕਰੋ। ਇਸ ਵਿੱਚ ਬਹੁਤ ਸਮਾਂ ਲੱਗਦਾ ਹੈ - ਕੁਝ ਬਹੁਤ ਹੀ ਸ਼ਕਤੀਸ਼ਾਲੀ ਸਤਿਗੁਰੂਾਂ ਨੂੰ ਛੱਡ ਕੇ, ਫਿਰ ਉਹ ਇਸਨੂੰ ਜਲਦੀ ਪ੍ਰਾਪਤ ਕਰ ਸਕਦੇ ਹਨ।ਪਰ ਫਿਰ ਵੀ, ਕੋਈ ਵੀ ਇਮਾਨਦਾਰ ਮਨੁੱਖ ਜੋ ਇੱਕ ਮਹਾਨ ਗਿਆਨਵਾਨ ਗੁਰੂ ਨੂੰ ਮਿਲਿਆ ਹੈ, ਉਹਨਾਂ ਕੋਲ ਹਮੇਸ਼ਾ ਆਪਣੇ ਜੀਵਨ ਕਾਲ ਵਿੱਚ ਆਪਣਾ ਗਿਆਨ, ਅਧਿਆਤਮਿਕ ਪੱਧਰ ਦੁਬਾਰਾ ਪ੍ਰਾਪਤ ਕਰਨ ਦਾ ਇਕ ਮੌਕਾ ਹੁੰਦਾ ਹੈ। ਇਹ ਪਹਿਲਾਂ ਹੀ ਕਾਫ਼ੀ ਤੇਜ਼ ਹੈ। ਬਹੁਤ ਸਾਰੇ ਭਿਕਸ਼ੂ, ਸਾਧਵੀਆਂ ਅਤੇ ਧਰਮਾਂ ਦੇ ਪ੍ਰਸਿੱਧ ਵਿਦਵਾਨ, ਉਹਨਾਂ ਨੂੰ ਇੱਕ ਮਹਾਨ ਗਿਆਨਵਾਨ ਗੁਰੂ ਦੇ ਦੀਖਿਆਕਾਰਾਂ-ਦੁਆਰਾ ਦੀਖਿਆ ਦੇ ਸਮੇਂ ਕੁਝ ਸਕਿੰਟਾਂ ਜਾਂ ਮਿੰਟਾਂ ਵਿੱਚ ਪ੍ਰਾਪਤ ਕੀਤੇ ਗਏ ਥੋੜ੍ਹੇ ਜਿਹੇ ਹਿੱਸੇ ਨੂੰ ਪ੍ਰਾਪਤ ਕਰਨ ਵਿੱਚ ਵੀ ਆਪਣੀ ਪੂਰੀ ਜ਼ਿੰਦਗੀ ਲੱਗ ਗਈ। ਦੀਖਿਆ ਦੇ ਸਮੇਂ, ਜੇਕਰ ਤੁਸੀਂ ਸੱਚਮੁੱਚ ਪ੍ਰਮਾਤਮਾ ਨੂੰ ਜਾਣਨ, ਆਪਣੇ ਮਹਾਨ ਸਵੈ ਨੂੰ ਜਾਣਨ ਲਈ ਉੱਥੇ ਸੀ, ਤਾਂ ਤੁਹਾਨੂੰ ਇਹ ਤੁਰੰਤ ਮਿਲ ਜਾਂਦਾ ਹੈ। ਕੋਈ ਸਵਾਲ ਨਹੀਂ ਹੈ, ਕੋਈ ਰੁਕਾਵਟ ਨਹੀਂ ਹੈ। ਇਹ ਸਭ ਤੁਹਾਡਾ ਹੈ - ਤੁਹਾਡਾ ਮਨ, ਤੁਹਾਡਾ ਰਵੱਈਆ, ਤੁਹਾਡੀ ਇਮਾਨਦਾਰੀ ਇਹ ਫੈਸਲਾ ਕਰਦੀ ਹੈ ਕਿ ਤੁਸੀਂ ਸ਼ੁਰੂਆਤ ਦੇ ਪਲ ਵਿੱਚ ਕਿਸ ਪੱਧਰ 'ਤੇ ਛਾਲ ਮਾਰ ਸਕਦੇ ਹੋ।ਫਿਰ ਵੀ, ਸਤਿਗੁਰੂ ਹਮੇਸ਼ਾ ਮਦਦ ਕਰਦਾ ਹੈ। ਸੋ ਦੀਖਿਆ ਦੌਰਾਨ, ਜੇਕਰ ਤੁਸੀਂ ਇਸ ਨੂੰ ਖੁੰਝਾਉਂਦੇ ਹੋ, ਤਾਂ ਮੈਂ ਕੁਆਨ ਯਿਨ ਸੰਦੇਸ਼ਵਾਹਕਾਂ ਨੂੰ ਕਿਹਾ ਕਿ ਉਹਨਾਂ ਨੂੰ ਦੁਬਾਰਾ ਜਾਂਚ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਦੀਖਿਆ ਪ੍ਰਕਿਰਿਆ ਨੂੰ ਥੋੜ੍ਹਾ ਹੋਰ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ, ਥੋੜ੍ਹਾ ਹੋਰ ਸਮਾਂ, ਇਕ ਦੂਜੀ ਵਾਰ, ਉੱਥੇ ਹੀ। ਸੋ, ਮੈਂ ਤੁਹਾਨੂੰ ਦੀਖਿਆ ਦੌਰਾਨ ਪ੍ਰਾਪਤ-ਹੋਏ ਨਿਰਦੇਸ਼ਾਂ ਵਿੱਚੋਂ ਇੱਕ ਦੀ ਯਾਦ ਦਿਵਾਉਣ ਲਈ ਇੱਕ ਆਡੀਓ ਦੁਬਾਰਾ ਦਿੱਤਾ ਹੈ। ਪਰ ਤੁਹਾਡੇ ਵਿੱਚੋਂ ਕੁਝ ਭੁੱਲ ਗਏ ਹੋਣਗੇ, ਸੋ ਮੈਂ ਆਡੀਓ ਰਿਕਾਰਡ ਕਰ ਲਈ ਹੈ ਅਤੇ ਇਸਨੂੰ ਸਾਡੀਆਂ ਕਾਰਜਸ਼ੀਲ ਟੀਮਾਂ ਦੇ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਹੈ। ਸੋ ਤੁਹਾਨੂੰ ਦੁਬਾਰਾ ਯਾਦ ਦਿਵਾਇਆ ਜਾਵੇਗਾ ਕਿ ਰਾਤ ਨੂੰ ਧਿਆਨ ਕਿਵੇਂ ਕਰਨਾ ਹੈ ਅਤੇ ਪੂਰੀ ਰਾਤ ਨੂੰ ਧਿਆਨ ਦੇ ਘੰਟਿਆਂ ਵਜੋਂ ਕਿਵੇਂ ਪ੍ਰਾਪਤ ਕਰਨਾ ਹੈ। ਜੇਕਰ ਤੁਸੀਂ ਭੁੱਲ ਗਏ ਹੋ, ਤਾਂ ਤੁਹਾਨੂੰ ਬਹੁਤ ਜਲਦੀ ਯਾਦ ਆ ਜਾਵੇਗਾ ਜਦੋਂ ਉਹ ਆਡੀਓ ਆਵੇਗਾ। ਤਾਂ, ਕੁਝ ਦਿਨ ਹੋਰ ਉਡੀਕ ਕਰੋ। ਜੇ ਤੁਸੀਂ ਘਰ ਦੇ ਅੰਦਰ (ਇੰਨ-ਹਾਓਜ਼) ਹੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ। ਤੁਹਾਨੂੰ ਇਹ ਦੂਜੇ ਲੋਕਾਂ ਤੋਂ ਪਹਿਲਾਂ ਪਤਾ ਲੱਗ ਜਾਵੇਗਾ।ਅਤੇ ਮੈਂ ਤੁਹਾਡੇ ਸਾਰਿਆਂ ਦੀ ਬਹੁਤ, ਬਹੁਤ, ਬਹੁਤ ਕਦਰ ਕਰਦੀ ਹਾਂ। ਕਾਸ਼ ਮੈਂ ਪਹਿਲਾਂ ਵਾਂਗ ਤੁਹਾਡੇ ਨਾਲ ਜਾਂ ਤੁਹਾਡੇ ਨੇੜੇ ਹੁੰਦੀ ਅਤੇ ਅਸੀਂ ਅਕਸਰ ਇਕੱਠੇ ਬੋਲ ਸਕਦੇ ਅਤੇ ਨਵੇਂ ਸਾਲ, ਕ੍ਰਿਸਮਸ ਅਤੇ ਇਸ ਸਭ ਦੀ ਖੁਸ਼ੀ ਲਈ ਗਲਾਸ ਚੁੱਕ ਸਕਦੇ। ਪਰ ਕੋਈ ਗੱਲ ਨਹੀਂ, ਤੁਸੀਂ ਸਾਰੇ ਇੱਕੋ ਜਿਹੇ ਮਨਾਉਂਦੇ ਹੋ। ਸਾਡੇ ਲਈ, ਅਭਿਆਸੀਆਂ ਲਈ ਜ਼ਿੰਦਗੀ ਬਹੁਤ ਸੁੰਦਰ ਹੈ, ਸੋ ਇਸਦੀ ਕਦਰ ਕਰੋ ਅਤੇ ਇਸਦਾ ਜਸ਼ਨ ਮਨਾਓ। ਜੇ ਸਾਨੂੰ ਜਾਣਾ ਪਵੇ, ਤਾਂ ਅਸੀਂ ਜਾਂਦੇ ਹਾਂ। ਜੇ ਅਸੀਂ ਰਹਿ ਸਕਦੇ ਹਾਂ, ਤਾਂ ਅਸੀਂ ਕੰਮ ਕਰਦੇ ਹਾਂ। ਸਾਡੇ ਸਾਹਮਣੇ ਸਿਰਫ਼ ਦੋ ਹੀ ਵਿਕਲਪ ਹਨ। ਇਹ ਹੁਣ ਸਾਡੀ ਜ਼ਿੰਦਗੀ ਹੈ। ਅਸੀਂ ਦੂਜਿਆਂ ਲਈ, ਹੋਰ ਸਾਰੇ ਜੀਵਾਂ ਲਈ ਜਿਉਂਦੇ ਹਾਂ। ਸੋ ਕਿਸੇ ਵੀ ਤਰ੍ਹਾਂ ਦੇ ਡਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਮੈਨੂੰ ਆਪਣੀ ਰੱਖਿਆ ਵਧੇਰੇ ਗੁਪਤ ਤਰੀਕੇ ਨਾਲ ਕਰਨੀ ਜ਼ਰੂਰੀ ਹੈ, ਜਿਵੇਂ ਕਿ ਤੁਸੀਂ ਹੁਣ ਜਾਣਦੇ ਹੋ। ਮੇਰਾ ਮਤਲਬ ਹੈ, ਜਦੋਂ ਤੋਂ ਮੈਂ ਇਹ ਕੰਮ ਸ਼ੁਰੂ ਕੀਤਾ ਹੈ। ਹਮੇਸ਼ਾ ਕੁਝ ਨਾ ਕੁਝ ਹੁੰਦਾ ਹੈ। ਪਰ ਤੁਸੀਂ ਦੇਖਿਆ ਕਿ ਮੈਨੂੰ ਡਰ ਨਹੀਂ ਹੈ। ਇਸੇ ਲਈ ਮੈਂ ਕੰਮ ਕਰਨਾ ਜਾਰੀ ਰੱਖਦੀ ਹਾਂ। ਅਤੇ ਭਾਵੇਂ ਮੈਨੂੰ ਡਰ ਹੈ, ਮੈਨੂੰ ਅਜੇ ਵੀ ਕੰਮ ਕਰਨਾ ਪਵੇਗਾ, ਕਿਉਂਕਿ ਮੇਰਾ ਇਸ ਸੰਸਾਰ ਦੀ ਆਪਣੀ ਪੂਰੀ ਸਮਰੱਥਾ ਨਾਲ ਮਦਦ ਕਰਨ ਤੋਂ ਇਲਾਵਾ ਕੋਈ ਹੋਰ ਇਰਾਦਾ ਜਾਂ ਟੀਚਾ ਨਹੀਂ ਹੈ।Photo Caption: ਇਕ ਤੋਂ ਕਈਮਨੁਖ ਮੁੜ-ਇਕਠੇ ਹੋਏ ਤਿੰਨ ਸਭ ਤੋਂ ਸ਼ਕਤੀਸ਼ਾਲੀ ਦੇ ਸਮਰਥਨ ਅਤੇ ਕ੍ਰਿਪਾ ਨਾਲ ਅਜੇ ਵੀ ਜਾਗ ਸਕਦੇ ਹਨ, ਪੰਜ ਹਿਸਿਆਂ ਦਾ ਤੀਸਰਾ ਭਾਗ
2025-05-02
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਾਨਵਰ-ਲੋਕ ਪ੍ਰਮਾਤਮਾ ਦੁਆਰਾ ਬਣਾਏ ਗਏ ਹਨ, ਸਵਰਗਾਂ ਦੁਆਰਾ ਬਣਾਏ ਗਏ ਹਨ। ਪਰ ਉਨ੍ਹਾਂ ਵਿੱਚੋਂ ਕੁਝ ਕਰਮਾਂ ਦੇ ਕਾਰਨ ਇਸ ਕਿਸਮ ਦੇ ਜਾਨਵਰਾਂ-ਲੋਕਾਂ ਦੇ ਸਰੀਰਾਂ ਵਿੱਚ ਬਦਲ ਜਾਂਦੇ ਹਨ। ਪਰ ਕੁਝ ਸਵੈ-ਇੱਛਾ ਨਾਲ ਧਰਤੀ 'ਤੇ ਆਏ, ਵੱਖ-ਵੱਖ ਜਾਨਵਰਾਂ-ਲੋਕਾਂ ਦੇ ਰੂਪਾਂ ਵਿੱਚ, ਵੱਖ-ਵੱਖ ਤਰੀਕਿਆਂ ਨਾਲ ਮਨੁੱਖਾਂ ਦੀ ਮਦਦ ਕਰਨ ਲਈ। ਮਨੁੱਖਾਂ ਅਤੇ ਹੋਰ ਪ੍ਰਜਾਤੀਆਂ ਦੀ ਮਦਦ ਲਈ ਉਨ੍ਹਾਂ ਦੀ ਦਿਆਲਤਾ ਅਤੇ ਕੁਰਬਾਨੀ ਦਾ ਕੋਈ ਅੰਤ ਨਹੀਂ ਹੈ! ਸਿਰਫ਼ ਇਸ ਗ੍ਰਹਿ 'ਤੇ ਹੀ ਨਹੀਂ ਸਗੋਂ ਬ੍ਰਹਿਮੰਡਾਂ ਵਿੱਚ ਹਰ ਥਾਂ। ਇਹ ਪੱਕਾ ਹੈ।ਉਵੇਂ ਜਿਵੇਂ ਫਲਾਂ ਅਤੇ ਸਬਜ਼ੀਆਂ, ਪ੍ਰਮਾਤਮਾ ਨੇ ਉਹਨਾਂ ਨੂੰ ਬਣਾਇਆ ਹੈ ਸਾਰੇ ਜੀਵਾਂ ਨੂੰ ਵੱਖਰੇ ਢੰਗ ਨਾਲ ਪੋਸ਼ਣ ਦੇਣ ਲਈ, ਪਰ ਨਕਾਰਾਤਮਕ ਨੇ ਕੁਝ ਬੁਰਾ ਜਾਂ ਮਾੜੀਆਂ ਨਕਲਾਂ ਬਣਾਈਆਂ। ਜਾਨਵਰਾਂ ਦੀਆਂ ਕਿਸਮਾਂ ਨਾਲ ਵੀ ਇਹੀ ਹਾਲ ਹੈ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਨਹੀਂ ਹਨ! ਕੁਝ ਲੋਕ ਕਰਮਾਂ ਕਰਕੇ ਜਾਨਵਰ-ਲੋਕ ਬਣ ਰਹੇ ਹਨ। ਪਰ ਫਿਰ ਵੀ, ਇਹ ਜਾਨਵਰ-ਲੋਕ ਵੀ ਸਪੱਸ਼ਟ ਤੌਰ 'ਤੇ ਸਮਝਦੇ ਹਨ ਕਿ ਉਹ ਜਾਨਵਰ-ਲੋਕ ਕਿਉਂ ਬਣ ਗਏ ਹਨ, ਸੋ ਉਹ ਫਰਿਸ਼ਤਿਆਂ ਵਾਂਗ ਵਿਵਹਾਰ ਕਰਦੇ ਹਨ, ਸੋ ਉਹ ਮਨੁੱਖਾਂ ਤੋਂ ਬਦਲਾ ਲੈਣ ਲਈ ਆਪਣੀ ਕਿਸੇ ਵੀ ਸ਼ਕਤੀ ਦੀ ਵਰਤੋਂ ਨਹੀਂ ਕਰਦੇ। ਪਰ ਜਦੋਂ ਬਿਲੀਅਨਾਂ, ਟ੍ਰਿਲੀਅਨਾਂ, ਅਤੇ ਗਜ਼ੀਲਿਅਨਾਂ ਜਾਨਵਰ-ਲੋਕਾਂ ਦੀਆਂ ਰੂਹਾਂ ਅਚਾਨਕ ਮੌਤ ਜਾਂ ਮਨੁੱਖਾਂ ਦੇ ਕਤਲ ਨਾਲ ਦੁਖਦਾਈ ਮੌਤ ਨਾਲ ਮਰ ਜਾਂਦੀਆਂ ਹਨ, ਤਾਂ ਇਹ ਗੱਲ ਵੱਖਰੀ ਹੁੰਦੀ ਹੈ। ਸੋ ਦੁੱਖ, ਦੁੱਖ, ਜਾਂ ਕਈ ਵਾਰ ਇਥੋਂ ਤਕ ਨਫ਼ਰਤ ਦੀ ਊਰਜਾ ਵੀ ਭੰਗ ਨਹੀਂ ਹੋਵੇਗੀ, ਅਤੇ ਇਹ ਮਨੁੱਖਤਾ ਲਈ ਆਫ਼ਤਾਂ, ਮਹਾਂਮਾਰੀਆਂ ਜਾਂ ਯੁੱਧਾਂ ਵਿੱਚ ਬਦਲ ਸਕਦੀ ਹੈ।ਨਾਲ ਹੀ, ਕਿਉਂਕਿ ਇਹ ਮਨੁੱਖਾਂ ਲਈ ਆਪਣੇ ਕੰਮਾਂ ਦੀ ਜ਼ਿੰਮੇਵਾਰੀ ਨੂੰ ਸਮਝਣ ਦਾ ਸਬਕ ਹੋਣਾ ਚਾਹੀਦਾ ਹੈ। ਇਸ ਸੰਸਾਰ ਵਿੱਚ, ਇਹ ਇਸ ਤਰਾਂ ਹੈ। ਸਾਡੇ ਕੋਲ ਕਿਰਿਆ ਅਤੇ ਪ੍ਰਤੀਕਿਰਿਆ ਹੈ, ਅਤੇ ਇਸਦਾ ਨਤੀਜਾ ਵੀ ਹੈ। ਸਵਰਗਾਂ ਵਿੱਚ, ਨਹੀਂ। ਇਥੋਂ ਤਕ ਕੁਝ ਹੇਠਲੇ ਸਵਰਗਾਂ ਵਿੱਚ ਵੀ, ਨਹੀਂ। ਬਹੁਤ ਘੱਟ ਹੀ ਅਜਿਹੇ ਜ਼ਿਕਰ ਹੁੰਦੇ ਹਨ!!! ਇਸੇ ਲਈ ਜਿਨ੍ਹਾਂ ਲੋਕਾਂ ਨੂੰ ਮੌਤ ਦੇ ਨੇੜੇ ਦਾ ਅਨੁਭਵ ਹੋਇਆ ਅਤੇ ਉਹ ਦੁਬਾਰਾ ਜ਼ਿੰਦਾ ਹੋ ਗਏ, ਉਨ੍ਹਾਂ ਨੂੰ ਬਹੁਤਾ ਯਾਦ ਨਹੀਂ ਰਹਿੰਦਾ। ਅਤੇ ਨਾਲ ਹੀ, ਸਵਰਗਾਂ ਵਿੱਚ ਜਿਨ੍ਹਾਂ ਦਿਆਲੂ ਜੀਵਾਂ ਕੋਲ ਉਹ ਗਏ ਸਨ, ਉਨ੍ਹਾਂ ਵਿੱਚੋਂ ਕੁਝ ਪ੍ਰਭੂ ਯਿਸੂ ਮਸੀਹ ਜਾਂ ਬੁੱਧਾਂ ਵਰਗੇ ਲਗਦੇ ਸਨ।