ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਦੂਜਿਆਂ ਲਈ, ਹੋਰ ਸਾਰੇ ਜੀਵਾਂ ਲਈ ਜਿਉਂਦੇ ਹਾਂ। ਸੋ ਕਿਸੇ ਵੀ ਤਰ੍ਹਾਂ ਦੇ ਡਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਨੂੰ ਆਪਣੀ ਰੱਖਿਆ ਵਧੇਰੇ ਗੁਪਤ ਤਰੀਕੇ ਨਾਲ ਕਰਨੀ ਜ਼ਰੂਰੀ ਹੈ, ਜਿਵੇਂ ਕਿ ਤੁਸੀਂ ਹੁਣ ਜਾਣਦੇ ਹੋ। ਮੇਰਾ ਮਤਲਬ ਹੈ, ਜਦੋਂ ਤੋਂ ਮੈਂ ਇਹ ਕੰਮ ਸ਼ੁਰੂ ਕੀਤਾ ਹੈ। ਹਮੇਸ਼ਾ ਕੁਝ ਨਾ ਕੁਝ ਹੁੰਦਾ ਹੈ। ਪਰ ਤੁਸੀਂ ਦੇਖਿਆ ਕਿ ਮੈਨੂੰ ਡਰ ਨਹੀਂ ਹੈ। ਇਸੇ ਲਈ ਮੈਂ ਕੰਮ ਕਰਨਾ ਜਾਰੀ ਰੱਖਦੀ ਹਾਂ।ਅਤੇ ਭਾਵੇਂ ਮੈਨੂੰ ਡਰ ਹੈ, ਮੈਨੂੰ ਅਜੇ ਵੀ ਕੰਮ ਕਰਨਾ ਪਵੇਗਾ, ਕਿਉਂਕਿ ਮੇਰਾ ਇਸ ਸੰਸਾਰ ਦੀ ਆਪਣੀ ਪੂਰੀ ਸਮਰੱਥਾ ਨਾਲ ਮਦਦ ਕਰਨ ਤੋਂ ਇਲਾਵਾ ਕੋਈ ਹੋਰ ਇਰਾਦਾ ਜਾਂ ਟੀਚਾ ਨਹੀਂ ਹੈ। ਪਰ ਮੈਂ ਕਈ ਵਾਰ ਇਸ ਭੌਤਿਕ ਮੰਦਰ ਦੀ ਰੱਖਿਆ ਲਈ ਲੁਕ ਜਾਂਦੀ ਹਾਂ ਤਾਂ ਜੋ ਸਰਬਸ਼ਕਤੀਮਾਨ ਪ੍ਰਮਾਤਮਾ ਇਸਨੂੰ ਵਰਤ ਸਕੇ। ਅਤੇ ਪ੍ਰਮਾਤਮਾ ਦੇ ਪੁੱਤਰ ਦੀ ਪਦਵੀ, ਸ਼ਕਤੀ ਅਤੇ ਟਿਮ ਕੋ ਟੂ, ਅੰਤਲੇ ਸਤਿਗੁਰੂ ਦੀ ਸ਼ਕਤੀ ਦੇ ਨਾਲ, ਅਸੀਂ ਮਹਾਨ ਕੰਮ ਕਰਨ ਲਈ ਇਸ ਸਰੀਰ ਦੀ ਵਰਤੋਂ ਕਰ ਸਕਦੇ ਹਾਂ, ਸੰਸਾਰ ਦੀ ਉਸ ਅਨੁਸਾਰ ਮਦਦ ਕਰਨ ਲਈ। ਮਾਇਆ ਸਾਰੇ ਜੀਵਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ। ਪਰ ਹੁਣ ਅਸੀਂ ਇਕੱਠੇ ਹੋ ਗਏ ਹਾਂ, ਅਸੀਂ ਸ਼ਾਇਦ ਕੁਝ ਹੋਰ ਕਰਨ ਦੇ ਯੋਗ ਹੋਵਾਂਗੇ।ਮਨੁੱਖ ਅਜੇ ਵੀ ਜਾਗ ਸਕਦੇ ਹਨ ਅਤੇ ਬ੍ਰਹਿਮੰਡ ਦੇ ਤਿੰਨ ਸਭ ਤੋਂ ਸ਼ਕਤੀਸ਼ਾਲੀ ਹਸਤੀਆਂ, ਸਭ ਤੋਂ ਅਸਲੀ, ਸਭ ਤੋਂ ਸ਼ਕਤੀਸ਼ਾਲੀ ਦੇ ਸਮਰਥਨ ਅਤੇ ਕਿਰਪਾ ਨਾਲ ਆਪਣੀ ਕਿਸਮਤ ਦਾ ਫੈਸਲਾ ਕਰ ਸਕਦੇ ਹਨ। ਤੁਲਨਾ-ਰਹਿਤ ਸ਼ਕਤੀ ਮਨੁੱਖਾਂ ਦੇ ਇਸ ਫੈਸਲੇ ਦਾ ਸਮਰਥਨ ਕਰੇਗੀ ਕਿ ਉਹ ਆਪਣੀ ਸੁਤੰਤਰ ਇੱਛਾ ਨੂੰ ਸਪਸ਼ਟ ਉਦੇਸ਼ ਨਾਲ, ਦ੍ਰਿੜ ਇਰਾਦੇ ਨਾਲ ਵਰਤਣ ਜਿਉਂਦੇ ਰਹਿਣ ਲਈ ਅਤੇ ਧਾਰਮਿਕਤਾ, ਰਹਿਮ, ਦਇਆ, ਪ੍ਰੇਮ-ਭਰੀ-ਦਇਆ ਵੱਲ ਵਾਪਸ ਮੁੜਨ ਲਈ। ਇਹੀ ਉਨ੍ਹਾਂ ਦਾ ਅਸਲੀ ਸੁਭਾਅ ਹੈ ਕਿਵੇਂ ਵੀ, ਮਾਇਆ ਦੁਆਰਾ ਦੂਸ਼ਿਤ ਹੋਣ ਤੋਂ ਪਹਿਲਾਂ - ਨਾਲੇ ਇੱਕ ਬਹੁਤ ਵੱਡੀ ਪ੍ਰਭਾਵਸ਼ਾਲੀ ਸ਼ਕਤੀ ਵੀ। ਇਹੀ ਸਮੱਸਿਆ ਹੈ। ਸੋ ਮੈਨੂੰ ਖੁਸ਼ੀ ਹੈ ਕਿ ਹੁਣ ਮੇਰੇ ਕੋਲ ਤੁਹਾਡੇ ਨਾਲ ਗੱਲ ਕਰਨ ਦਾ ਸਮਾਂ ਅਤੇ ਮੌਕਾ ਹੈ।ਮੈਂ ਤੁਹਾਨੂੰ ਸਾਰਿਆਂ ਨੂੰ ਜੱਫੀ ਪਾਉਣੀ ਚਾਹੁੰਦੀ ਹਾਂ। ਸੱਚਮੁੱਚ ਇਸ ਤਰਾਂ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ। ਕੋਈ ਸ਼ਬਦ ਨਹੀਂ ਹਨ ਜਿਸ ਨਾਲ ਮੈਂ ਇਸਦਾ ਵਰਣਨ ਕਰ ਸਕਾਂ। ਮੈਨੂੰ ਉਮੀਦ ਹੈ ਕਿ ਤੁਸੀਂ ਇਸਨੂੰ ਪੂਰੀ ਤਰ੍ਹਾਂ, ਪੂਰੀ ਤਰ੍ਹਾਂ, ਬਿਲਕੁਲ ਮਹਿਸੂਸ ਕਰੋਗੇ। ਅਸੀਂ ਹਮੇਸ਼ਾ ਇਕੱਠੇ ਹਾਂ, ਭਾਵੇਂ ਅਸੀਂ ਕਿਤੇ ਵੀ ਹੋਈਏ। ਅਤੇ ਮੈਂ ਹਮੇਸ਼ਾ ਤੁਹਾਨੂੰ ਪਿਆਰ ਕਰਦੀ ਹਾਂ। ਕੁਝ ਵੀ ਇਸਨੂੰ ਬਦਲ ਨਹੀਂ ਸਕਦਾ। ਅਤੇ ਪ੍ਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ। ਪ੍ਰਮਾਤਮਾ ਤੁਹਾਡੇ ਕੰਮ ਦੀ ਕਦਰ ਕਰਦਾ ਹੈ। ਮੈਨੂੰ ਇਹ ਪ੍ਰਮਾਤਮਾ ਨੇ ਦੱਸਿਆ ਹੈ। ਅਸੀਂ ਸਾਰੇ ਤੁਹਾਨੂੰ ਪਿਆਰ ਕਰਦੇ ਹਾਂ। ਸਾਰੇ ਸਵਰਗ ਤੁਹਾਨੂੰ ਪਿਆਰ ਕਰਦੇ ਹਨ। ਸਾਰੇ ਜਾਨਵਰ-ਲੋਕ ਤੁਹਾਨੂੰ ਪਿਆਰ ਕਰਦੇ ਹਨ। ਅਤੇ ਮੈਨੂੰ ਯਕੀਨ ਹੈ ਕਿ ਬਹੁਤ ਸਾਰੇ ਇਨਸਾਨ ਤੁਹਾਨੂੰ ਪਿਆਰ ਕਰਦੇ ਹਨ, ਭਾਵੇਂ ਉਹ ਇਸਨੂੰ ਜ਼ਾਹਰ ਨਾ ਵੀ ਕਰਨ। ਅਸੀਂ ਇਹ ਬਸ ਕਰਦੇ ਹਾਂ ਭਾਵੇਂ ਉਹ ਸਾਨੂੰ ਪਿਆਰ ਕਰਦੇ ਹਨ ਜਾਂ ਨਹੀਂ। ਅਸੀਂ ਬਿਨਾਂ-ਸ਼ਰਤ ਹਾਂ।ਅਸੀਂ ਸਾਰੇ ਜੀਵਾਂ ਦੇ ਰੱਖਿਅਕ ਹਾਂ। ਸੋ ਸਾਨੂੰ ਚਿੰਤਾ ਨਹੀਂ। ਅਸੀਂ ਸ਼ਿਕਾਇਤ ਨਹੀਂ ਕਰਦੇ। ਸਾਨੂੰ ਕਿਸੇ ਗੱਲ ਦਾ ਡਰ ਨਹੀਂ। ਡਰ ਸਿਰਫ਼ ਇੱਕ ਆਦਤ ਹੈ; ਇਹ ਮਨ ਦੀ, ਇਸ ਸਰੀਰ ਦੀ ਬਣਤਰ ਦੀ ਇੱਕ ਕੁਦਰਤੀ ਪ੍ਰਤੀਕਿਰਿਆ ਹੈ, ਜੋ ਕੁਝ ਡਰ ਪੈਦਾ ਕਰਦੀ ਹੈ। ਇਹ ਬਚਾਅ ਲਈ ਹੈ। ਇਹ ਸਾਡੇ ਸਰੀਰਾਂ ਵਿੱਚ, ਸਾਡੇ ਮਨਾਂ ਵਿੱਚ, ਇੱਥੋਂ ਤੱਕ ਕਿ ਅਦਿੱਖ ਅਵਚੇਤਨ ਵਿੱਚ ਵੀ, ਸਾਡੀ ਰੱਖਿਆ ਲਈ ਬਣਿਆ ਹੋਇਆ ਹੈ। ਇਹ ਤੁਹਾਡੇ ਬਚਾਅ, ਤੁਹਾਡੇ ਜੀਵਨ ਦੀ ਰੱਖਿਆ ਲਈ ਇੱਕ ਸਾਧਨ ਹੈ। ਪਰ ਇਸਦਾ ਮਤਲਬ ਇਹ ਨਹੀਂ ਕਿ ਸਾਨੂੰ ਇਸਦੇ ਅੱਗੇ ਝੁਕਣਾ ਪਵੇਗਾ। ਇਹ ਸਿਰਫ਼ ਇੱਕ ਪ੍ਰਤੀਕਿਰਿਆ ਹੈ। ਜਿਵੇਂ ਜਦੋਂ ਤੁਸੀਂ ਇੱਕ ਅੱਗ ਦੇਖਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਬਚਾਉਣ ਲਈ ਦੂਰ ਰਹਿੰਦੇ ਹੋ। ਇਹ ਕੁਦਰਤੀ ਪ੍ਰਵਿਰਤੀ ਹੈ। ਇਸ ਨੂੰ ਇਕ ਵੱਡਾ ਮੁਦਾ ਬਣਾਉਣ ਦੀ ਕੋਈ ਲੋੜ ਨਹੀਂ। ਬੱਸ ਅੱਗ ਤੋਂ ਦੂਰ ਰਹੋ, ਬੱਸ ਇਹੀ। ਆਪਣੇ ਓਵਨ ਜਾਂ ਗੈਸ ਕੁੱਕਰ ਵਿੱਚੋਂ ਅੱਗ ਨਿਕਲਦੀ ਦੇਖ ਕੇ ਵੀ ਉੱਥੇ ਖੜ੍ਹੇ ਨਾ ਰਹਿਣਾ, ਕੰਬਦੇ ਰਹਿਣਾ ਅਤੇ ਉੱਥੇ ਬੈਠ ਕੇ ਸ਼ਿਕਾਇਤ ਕਰਦੇ ਰਹਿਣਾ ਜਾਂ ਉੱਚੀ-ਉੱਚੀ ਚੀਕਾਂ ਮਾਰਦੇ ਰਹਿਣਾ, ਕੁਝ ਵੀ। ਬਸ ਸਥਿਤੀ ਬਦਲੋ।ਆਪਣਾ ਮਨ ਬਦਲੋ। ਆਪਣੇ ਮਨ ਨੂੰ ਦੱਸੋ, "ਓਹ, ਇਹ ਸਿਰਫ਼ ਇੱਕ ਲਾਟ ਹੈ, ਇਸ ਤੋਂ ਦੂਰ ਰਹੋ।" ਅਤੇ ਜੇ ਇਹ ਵੱਡੀ ਹੈ, ਤਾਂ ਤੁਸੀਂ ਇਸਨੂੰ ਬੁਝਾਉਣ ਲਈ ਪਾਣੀ ਲੱਭਣ ਦੀ ਕੋਸ਼ਿਸ਼ ਕਰੋ ਜਾਂ ਇਸਨੂੰ ਬੁਝਾਉਣ ਲਈ ਚੀਜ਼ਾਂ, ਮਿੱਟੀ, ਜਾਂ ਕੁਝ ਹੋਰ ਅੱਗ ਵਿੱਚ ਸੁੱਟੋ। ਬੱਸ ਇੰਨਾ ਹੀ। ਜੇ ਤੁਸੀਂ ਕਰ ਸਕਦੇ ਹੋ। ਜੇ ਨਹੀਂ, ਤਾਂ ਜੋ ਵੀ ਹੁੰਦਾ ਹੈ, ਉਹ ਹੋਣਾ ਹੀ ਹੈ। ਡਰ ਤੋਂ ਡਰਨ ਵਾਲੀ ਕੋਈ ਗੱਲ ਨਹੀਂ ਹੈ। ਇਹ ਸਿਰਫ਼ ਇੱਕ ਪ੍ਰਤੀਕਿਰਿਆ ਹੈ, ਇਸ ਵਿੱਚ ਸ਼ਰਮਿੰਦਾ ਹੋਣ ਵਾਲੀ ਕੋਈ ਗੱਲ ਨਹੀਂ ਹੈ। ਇਹ ਸਿਰਫ਼ ਇੱਕ ਰਸਾਇਣਕ ਪ੍ਰਤੀਕ੍ਰਿਆ ਹੈ, ਮਨੁੱਖਾਂ ਦੇ ਰੂਪ ਵਿੱਚ ਸਾਡੇ ਸਰੀਰ ਦੀ ਬਣਤਰ ਦੀਆਂ ਯੰਤਰ ਵਿਧੀਆਂ ਵਿੱਚੋਂ ਇੱਕ। ਬੱਸ ਇੰਨਾ ਹੀ।ਅਤੇ ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ ਕਿ ਇਥੋਂ ਤਕ ਅਜਿਹੀ ਇਕ ਮੁਸ਼ਕਲ ਸਥਿਤੀ ਵਿੱਚ ਵੀ, ਇਸ ਗ੍ਰਹਿ ਦੇ ਔਖੇ ਸਮੇਂ ਵਿੱਚ ਵੀ, ਜਿੱਥੇ ਸਾਡੇ ਕੋਲ ਇੰਨੀਆਂ ਸਾਰੀਆਂ ਬਿਮਾਰੀਆਂ ਜੋ ਇਕੱਠੀਆਂ ਆਉਂਦੀਆਂ ਹਨ, ਇੰਨੀਆਂ ਸਾਰੀਆਂ ਆਫ਼ਤਾਂ ਜੋ ਇਕੱਠੀਆਂ ਆਉਂਦੀਆਂ ਹਨ, ਪ੍ਰਾਚੀਨ, ਘੱਟ-ਸਵੱਛਤਾ ਵਾਲੇ ਸਮੇਂ ਵਿੱਚ ਵੀ ਬੇਮਿਸਾਲ, ਤੁਸੀਂ ਅਜੇ ਵੀ ਡਟੇ ਰਹਿੰਦੇ ਹੋ ਅਤੇ ਹਰ ਰੋਜ਼ ਆਪਣਾ ਕੰਮ ਪੂਰੀ ਤਰ੍ਹਾਂ ਕਰਦੇ ਹੋ - ਘਰ ਦੇ ਅੰਦਰ (ਇਨ ਹਾਉਜ਼) ਅਤੇ ਦੂਰ-ਦੁਰਾਡੇ (ਰੀਮੋਟ) - ਹਰ ਰੋਜ਼ ਪੂਰੀ ਤਰ੍ਹਾਂ। ਤੁਸੀਂ ਆਪਣਾ ਕੰਮ ਹਰ ਸਮੇਂ ਬਿਹਤਰ ਅਤੇ ਬਿਹਤਰ ਕਰ ਰਹੇ ਹੋ। ਅਤੇ ਮੈਂ ਇਸ ਬਾਰੇ ਬਹੁਤ ਖੁਸ਼ ਹਾਂ, ਬਹੁਤ ਖੁਸ਼ ਹਾਂ ਅਤੇ ਤੁਹਾਡੇ 'ਤੇ ਬਹੁਤ ਮਾਣ ਕਰਦੀ ਹਾਂ। ਅਤੇ ਤੁਹਾਡੇ ਲਈ ਬਹੁਤ, ਬਹੁਤ, ਬਹੁਤ ਬਹੁਤ ਪਿਆਰ, ਤੁਹਾਡੇ ਉੱਤਮ ਗੁਣ ਲਈ ਬਹੁਤ, ਬਹੁਤ, ਬਹੁਤ ਕਦਰ ਹੈ। ਤੁਸੀਂ ਇਸ ਗ੍ਰਹਿ 'ਤੇ ਬਹੁਤ ਹੀ ਦੁਰਲੱਭ ਜੀਵ ਹੋ। ਤੁਸੀਂ ਦੁਰਲੱਭ ਹੋ। ਤੁਸੀਂ ਕੀਮਤੀ, ਬਹੁਮੁਲੇ ਹੋ। ਅਤੇ ਤੁਸੀਂ ਮੇਰੇ ਨਾਲ ਅੰਤ ਤੱਕ ਸੁਰੱਖਿਅਤ ਰਹੋਗੇ, ਇਹੀ ਤੁਸੀਂ ਕਹਿੰਦੇ ਹੋ। "ਤੁਹਾਡੇ ਨਾਲ ਅੰਤ ਤੱਕ, ਸਤਿਗੁਰੂ ਜੀ," ਇਹ ਤੁਹਾਡੇ ਪੱਤਰਾਂ ਵਿੱਚੋਂ ਇੱਕ ਹੈ। ਮੈਨੂੰ ਇਹ ਬਹੁਤ ਪਸੰਦ ਆਇਆ, ਅਤੇ ਮੈਨੂੰ ਪਤਾ ਹੈ ਕਿ ਤੁਹਾਡਾ ਇਹੀ ਮਤਲਬ ਸੀ। ਮੈਨੂੰ ਪਤਾ ਹੈ ਕਿ ਤੁਸੀਂ ਇਮਾਨਦਾਰ ਹੋ।
ਪਿਆਰੇ ਸਤਿਗੁਰੂ ਜੀ, ਇਹ ਯਕੀਨਨ ਬਹੁਤ ਚਿੰਤਾਜਨਕ ਅਤੇ ਪਰੇਸ਼ਾਨ-ਕਰਨ ਵਾਲੀ ਖ਼ਬਰ ਸੀ। ਕਿਉਂਕਿ ਕੰਮ ਸੁਚਾਰੂ ਢੰਗ ਨਾਲ ਚੱਲਣ ਦੀ ਲੋੜ ਸੀ, ਮੈਂ ਉਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਦਿਮਾਗ ਦੇ ਪਿੱਛੇ ਧੱਕ ਦਿੱਤਾ। ਅਤੇ ਹਾਲ ਹੀ ਵਿੱਚ ਆਈ ਖੁਸ਼ਖਬਰੀ ਦੇ ਬਾਵਜੂਦ, ਅਸੀਂ ਅਜੇ ਇਸ ਵਿੱਚੋਂ ਬਾਹਰ ਨਹੀਂ ਆਏ ਹਾਂ, ਸੋ ਕੋਸ਼ਿਸ਼ ਕਰਦੇ ਰਹਿਣਾ ਪਵੇਗਾ ਅਤੇ ਮੈਡੀਟੇਸ਼ਨ ਦੇ ਘੰਟੇ ਵੀ ਕਰਨੇ ਹਨ। ਕੁੱਲ ਮਿਲਾ ਕੇ, ਮੈਂ ਠੀਕ ਹਾਂ, ਸਭ ਕੁਝ ਠੀਕ-ਠਾਕ ਹੈ । ਅੰਤ ਤੱਕ ਤੁਹਾਡੇ ਨਾਲ, ਸਤਿਗੁਰੂ ਜੀ। ਉਮੀਦ ਹੈ ਕਿ ਤੁਸੀਂ ਠੀਕ-ਠਾਕ ਹੋਵੋਗੇ, ਅਤੇ ਤੁਹਾਡੇ ਰੁਝੇਵਿਆਂ-ਭਰੇ ਦਿਨਾਂ ਵਿੱਚ ਤੁਹਾਨੂੰ ਸ਼ਾਂਤੀ ਅਤੇ ਖੁਸ਼ੀ ਦਾ ਕੋਈ ਪਲ ਮਿਲੇਗਾ। ਦਿਲੋਂ, **
ਮੈਨੂੰ ਖੁਸ਼ੀ ਹੈ ਕਿ ਤੁਸੀਂ ਇਸ ਉੱਚੇ ਪੱਧਰ 'ਤੇ ਪਹੁੰਚ ਗਏ ਹੋ ਕਿ ਤੁਸੀਂ ਬਹੁਤ ਕੁਝ ਸਮਝਦੇ ਹੋ। ਤੁਸੀਂ ਇਹ ਆਪਣੀ ਪੂਰੀ ਇਮਾਨਦਾਰੀ ਅਤੇ ਪਿਆਰ ਨਾਲ ਕਹਿੰਦੇ ਹੋ। ਮੈਨੂੰ ਇਹ ਪਤਾ ਹੈ। ਮੈਨੂੰ ਇਹ ਮਹਿਸੂਸ ਹੁੰਦਾ ਹੈ। ਮੈਂ ਬਹੁਤ ਖੁਸ਼ ਹਾਂ ਅਤੇ ਬਹੁਤ ਖੁਸ਼ ਹਾਂ ਅਤੇ ਤੁਹਾਡੇ 'ਤੇ ਬਹੁਤ ਮਾਣ ਹੈ। ਤੁਸੀਂ ਇੰਨੀ ਤੇਜ਼ੀ ਨਾਲ ਬਦਲ ਗਏ ਹੋ, ਸਿਰਫ਼ ਕੁਝ ਸਾਲਾਂ ਵਿੱਚ, ਤੁਸੀਂ ਜੋ ਸੀ, ਸੁਪਰੀਮ ਮਾਸਟਰ ਟੈਲੀਵਿਜ਼ਨ ਦੇ ਸਾਡੇ ਨਿਰੰਤਰ ਪ੍ਰਸਾਰਣ ਦੀ ਸ਼ੁਰੂਆਤ ਵਿੱਚ ਤੁਸੀਂ ਜੋ ਸੀ, ਉਸ ਦੇ ਮੁਕਾਬਲੇ। ਮੈਂ ਮੁਸਕਰਾਉਂਦੀ ਹਾਂ। ਮੈਂ ਮੁਸਕਰਾ ਰਹੀ ਹਾਂ।ਤੁਸੀਂ ਸ਼ਾਇਦ ਕਿਸੇ ਅਜਿਹੇ ਵਿਅਕਤੀ ਨੂੰ ਮਿਲੇ ਹੋਵੋਂਗੇ ਜੋ ਬਹੁਤ ਖੁਸ਼ ਹੈ, ਮੁਸਕਰਾਉਂਦਾ ਹੈ, ਪਰ ਨਾਲ ਹੀ ਛੂਹਿਆ ਮਹਿਸੂਸ ਕਰਦਾ ਹੋਇਆ ਹੰਝੂ ਵੀ ਵਹਾ ਰਿਹਾ ਹੈ। ਜਦੋਂ ਮੈਂ ਤੁਹਾਡੀਆਂ ਸਾਰੀਆਂ ਚਿੱਠੀਆਂ ਪੜ੍ਹੀਆਂ ਤਾਂ ਮੇਰੇ ਨਾਲ ਵੀ ਇਹੀ ਹੋਇਆ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਵਧੇਰੇ ਖੁਸ਼ ਹੋਵੋਗੇ ਕਿ ਮੈਂ ਤੁਹਾਨੂੰ ਇਸ ਸਭ ਦਾ ਜਵਾਬ ਦੇ ਦਿੱਤਾ ਹੈ। ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸਨੂੰ ਪ੍ਰਸਾਰਿਤ ਕਰਨਾ ਹੈ ਜਾਂ ਨਹੀਂ। ਇਹ ਤੁਹਾਡੀ ਜਾਇਦਾਦ ਹੈ। ਤੁਸੀਂ ਜੋ ਮਰਜ਼ੀ ਕਰੋ। ਇਹ ਇਸ ਤਰਾਂ ਨਹੀਂ ਹੈ, ਆਮ ਤੌਰ 'ਤੇ ਜੇ ਮੈਂ ਕੁਝ ਕਹਿੰਦੀ ਹਾਂ, ਤਾਂ ਮੈਂ ਕਹਿੰਦੀ ਹਾਂ, "ਠੀਕ ਹੈ, ਇਸਨੂੰ ਇਕ ਫਲਾਈ-ਇਨ ਨਿਊਜ਼ ਹੋਣ ਦਿਓ।" ਇਹ ਵਾਲਾ ਤੁਹਾਡਾ ਹੈ। ਤੁਸੀਂ ਇਸ ਨਾਲ ਜੋ ਮਰਜ਼ੀ ਕਰੋ।ਗੱਲ ਸਿਰਫ਼ ਇੰਨੀ ਹੈ ਕਿ ਮੇਰੇ ਕੋਲ ਹਮੇਸ਼ਾ ਬਾਹਰ ਚਮਕਦਾਰ ਥਾਂ 'ਤੇ ਬੈਠ ਕੇ ਲਿਖਣ ਦਾ ਸਮਾਂ ਨਹੀਂ ਹੁੰਦਾ। ਅਤੇ ਜੇ ਮੈਂ ਕੰਪਿਊਟਰ 'ਤੇ ਲਿਖਦੀ ਹਾਂ, ਤਾਂ ਟਾਈਪਿੰਗ ਦੀਆਂ ਗਲਤੀਆਂ ਹੋਣੀਆਂ ਤੈਅ ਹਨ ਅਤੇ ਇਸ ਵਿੱਚ ਮੇਰੇ ਹਨੇਰੇ ਵਿਗਵੈਮ ਦੇ ਅੰਦਰ ਇਸ ਤਰਾਂ ਬੋਲਣ ਨਾਲੋਂ ਇਕ ਜ਼ਿਆਦਾ ਸਮਾਂ ਲੱਗੇਗਾ। ਮੈਂ ਹਨੇਰੇ ਵਿਗਵੈਮ ਵਿੱਚ ਜ਼ਿਆਦਾ ਧਿਆਨ ਕੇਂਦਰਿਤ ਕਰਦੀ ਹਾਂ। ਤੁਸੀਂ ਬਹੁਤ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਹਾਲ ਹੀ ਵਿੱਚ ਮੇਰੀ ਗੱਲਬਾਤ, ਬਿਨਾਂ ਲਾਈਟ ਅਤੇ ਫਲੈਸ਼ ਫੋਟੋਗ੍ਰਾਫੀ ਦੇ, ਅਤੇ ਤੁਹਾਨੂੰ ਟੈਲੀਵਿਜ਼ਨ 'ਤੇ ਸਾਹਮਣੇ ਦੇਖੇ ਬਿਨਾਂ, ਤੁਸੀਂ ਦੇਖ ਸਕਦੇ ਹੋ ਕਿ ਮੇਰੀ ਗੱਲਬਾਤ ਵਧੇਰੇ ਸ਼ਕਤੀਸ਼ਾਲੀ ਹੈ। ਤੁਸੀਂ ਇਸਨੂੰ ਮਹਿਸੂਸ ਕਰਦੇ ਹੋ, ਕਿਉਂਕਿ ਅਸੀਂ ਇਸ ਸਮੇਂ ਸੰਸਾਰ ਦੀ ਇੱਕ ਹੋਰ ਗੰਭੀਰ ਸਮੱਸਿਆ ਅਤੇ ਸਥਿਤੀ ਨਾਲ ਜੂਝ ਰਹੇ ਹਾਂ। ਸੋ ਭਾਵੇਂ ਤੁਸੀਂ ਮੈਨੂੰ ਨਹੀਂ ਦੇਖਦੇ, ਮੇਰੀ ਸਾਰੀ ਊਰਜਾ ਤੁਹਾਡੇ 'ਤੇ, ਸੰਸਾਰ 'ਤੇ, ਅਤੇ ਜੋ ਵੀ ਮੇਰੀ ਗੱਲ ਸੁਣਦਾ ਹੈ, ਉਸ 'ਤੇ ਕੇਂਦ੍ਰਿਤ ਹੈ। ਉਥੇ ਪੂਰੀ ਸ਼ਕਤੀ ਹੋਵੇਗੀ। ਬੇਸ਼ੱਕ, ਇਹ ਉਨ੍ਹਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਕੁ ਪ੍ਰਾਪਤ ਕਰਦੇ ਹਨ।ਪਰ ਇਹ ਮੇਰੇ ਭਾਸ਼ਣ ਵਿੱਚ ਮੇਰੀ ਪੂਰੀ ਸ਼ਕਤੀ ਹੈ ਅਤੇ ਇਹ ਪ੍ਰਮਾਤਮਾ ਦੀ ਸਭ ਤੋਂ ਉੱਚੀ ਸੰਭਵ ਸਥਿਤੀ ਤੋਂ, ਪ੍ਰਮਾਤਮਾ-ਇਜਾਜ਼ਤ ਤੋਂ ਹੈ। ਅਤੇ ਮੇਰੀ ਸਥਿਤੀ ਟਿਮ ਕੋ ਟੂ ਦੇ ਰੂਪ ਵਿੱਚ, ਮੇਤ੍ਰਿਆ ਬੁੱਧ ਦੇ ਰੂਪ ਵਿੱਚ, ਅੰਤਲੇ ਸਤਿਗੁਰੂ ਦੇ ਰੂਪ ਵਿੱਚ, ਇਸ ਗ੍ਰਹਿ ਦੇ ਰਾਜਾ ਅਤੇ ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦੇ ਰਾਜੇ ਦੇ ਰੂਪ ਵਿੱਚ ਮੇਰੀ ਸਥਿਤੀ ਤੋਂ। ਮੈਂ ਉਹੀ ਦੁਹਰਾਇਆ ਜੋ ਮੈਨੂੰ ਦਿੱਤਾ ਗਿਆ ਹੈ, ਜੋ ਮੈਨੂੰ ਦੱਸਿਆ ਗਿਆ ਹੈ। ਮੈਨੂੰ ਇਸ 'ਤੇ ਮਾਣ ਜਾਂ ਹੰਕਾਰ ਨਹੀਂ ਹੈ। ਇਹ ਸਿਰਫ਼ ਇੱਕ ਤੱਥ ਹੈ। ਜਿਵੇਂ ਕਿ, ਜੇਕਰ ਰਾਸ਼ਟਰਪਤੀ ਨੂੰ ਕਾਨੂੰਨੀ ਤੌਰ 'ਤੇ, ਇਮਾਨਦਾਰੀ ਨਾਲ, ਸਾਫ਼-ਸੁਥਰੇ ਢੰਗ ਨਾਲ ਵ੍ਹਾਈਟ ਹਾਊਸ ਵਿੱਚ ਵੋਟ ਕੀਤਾ ਗਿਆ ਹੈ, ਤਾਂ ਉਹ ਆਪਣੇ ਆਪ ਨੂੰ ਰਾਸ਼ਟਰਪਤੀ ਵਜੋਂ ਘੋਸ਼ਿਤ ਕਰਦਾ ਹੈ ਅਤੇ ਉਹ ਆਪਣੇ ਕੰਮ ਨੂੰ ਸਭ ਤੋਂ ਵਧੀਆ ਢੰਗ ਨਾਲ ਕਰਨ ਲਈ ਆਪਣੀ ਸਾਰੀ ਨਿਵੇਸ਼ ਕੀਤੀ ਸ਼ਕਤੀ ਦੀ ਵਰਤੋਂ ਕਰੇਗਾ। ਤੁਸੀਂ ਦੇਖਿਆ? ਸੋ ਇਹ ਇਸ ਤਰਾਂ ਹੈ।ਸਾਨੂੰ ਹਮੇਸ਼ਾ ਸਕਾਰਾਤਮਕ ਉਮੀਦ ਰੱਖਣੀ ਚਾਹੀਦੀ ਹੈ ਅਤੇ ਸਕਾਰਾਤਮਕ ਤੌਰ ਤੇ ਸੋਚਣਾ ਚਾਹੀਦਾ ਹੈ। ਤੁਹਾਨੂੰ ਕਦੇ ਨਹੀਂ ਜਾਣ ਸਕਦੇ। ਜ਼ਿੰਦਗੀ ਹਰ ਵੇਲੇ ਬਦਲਦੀ ਰਹਿੰਦੀ ਹੈ। ਤੁਸੀਂ ਇਸਨੂੰ ਦੇਖ ਸਕਦੇ ਹੋ, ਰੁੱਤਾਂ ਵਾਂਗ, ਮੌਸਮ ਦੇ ਰੁੱਤਾਂ ਵਾਂਗ। ਜੇਕਰ ਅਸੀਂ ਬ੍ਰਹਿਮੰਡ ਦੀਆਂ ਪ੍ਰਣਾਲੀਆਂ ਨੂੰ ਨੁਕਸਾਨ-ਪਹੁੰਚਾਉਣ ਵਾਲਾ ਕੁਝ ਨਹੀਂ ਕਰਦੇ, ਜੋ ਪਹਿਲਾਂ ਹੀ ਧਰਤੀ 'ਤੇ ਸਥਾਪਿਤ ਹੋ ਚੁੱਕੀਆਂ ਹਨ, ਤਾਂ ਸਾਡੇ ਕੋਲ ਇੱਕ ਸੁੰਦਰ ਜੀਵਨ ਹੋਵੇਗਾ - ਬੇਫਿਕਰ, ਸ਼ਾਂਤਮਈ, ਸੁਰੱਖਿਅਤ। ਤੁਹਾਡੇ ਕੋਲ ਬਿਲਕੁਲ ਉਹ ਸਭ ਕੁਝ ਹੋਵੇਗਾ ਜਿਸਦੀ ਤੁਹਾਨੂੰ ਲੋੜ ਹੈ। ਪਰ ਗੱਲ ਇਹ ਹੈ ਕਿ, ਮਨੁੱਖ ਮਾਇਆ ਸ਼ਕਤੀ ਤੋਂ ਪ੍ਰਭਾਵਿਤ ਹੋਏ ਹਨ ਅਤੇ ਸੋ ਉਹ ਆਪਣੇ ਹੀ ਦਿਆਲੂ ਸੁਭਾਅ ਦੇ ਉਲਟ ਬਹੁਤ ਸਾਰੇ ਕੰਮ ਕਰ ਰਹੇ ਹਨ ਜਿਵੇਂ ਕਿ ਉਹ ਸਰਵਉੱਚ ਪ੍ਰਮਾਤਮਾ ਦੇ ਬੱਚੇ ਹਨ, ਬ੍ਰਹਿਮੰਡ ਦੀ ਸਭ ਤੋਂ ਉੱਚੀ ਹਸਤੀ ਦੇ ਰਾਜਕੁਮਾਰ ਅਤੇ ਰਾਜਕੁਮਾਰੀਆਂ ਹਨ - ਪ੍ਰਮਾਤਮਾ ਸਰਬਸ਼ਕਤੀਮਾਨ, ਸਭ ਤੋਂ ਉੱਚਾ, ਸਭ ਤੋਂ ਮਹਾਨ ਦੇ ਸਭ ਤੋਂ ਮਹਾਨ, ਸਭ ਜਾਣੀਜਾਣ, ਸਰਬਸ਼ਕਤੀਮਾਨ, ਸਰਬਵਿਆਪੀ, ਸਰਬ-ਵਿਆਪਕ। ਅਸੀਂ, ਤੁਸੀਂ, ਉਸ ਚੀਜ਼ ਦੇ ਬੱਚੇ ਹੋ, ਉਸ ਮਹਾਨ ਚੀਜ਼ ਦੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਬੁੱਧ ਨੂੰ ਪ੍ਰਮਾਤਮਾ ਨੂੰ ਸੰਬੋਧਨ ਕਰਨ ਲਈ ਕੋਈ ਸ਼ਬਦ ਨਹੀਂ ਮਿਲਿਆ ਕਿਉਂਕਿ ਪ੍ਰਮਾਤਮਾ ਲਈ ਪਹਿਲਾਂ ਹੀ ਬਹੁਤ ਸਾਰੇ ਸਿਰਲੇਖ ਸਨ।Photo Caption: ਸਰਦੀਆਂ ਦਾ ਆਪਣਾ ਹੀ ਸੁਹਜ ਹੁੰਦਾ ਹੈ!