ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਗੇ, ਸਾਡੇ ਕੋਲ ਵਿਦੇਸ਼ਾਂ ਵਿੱਚ ਰਹਿਣ-ਵਾਲੀਆਂ ਸ਼ਖਸੀਅਤਾਂ ਦੇ ਕੁਝ ਸੁਨੇਹੇ ਹਨ ਜੋ ਸਾਡੇ ਨਾਲ ਇਹ ਵੀ ਸਾਂਝਾ ਕਰਨਾ ਚਾਹੁੰਦੇ ਹਨ ਕਿ ਜੈਵਿਕ ਸ਼ਾਕਾਹਾਰੀ ਖੁਰਾਕ ਇੰਨੀ ਮਹੱਤਵਪੂਰਨ ਕਿਉਂ ਹੈ। ਇਸ ਸ਼ਾਨਦਾਰ ਕਾਨਫਰੰਸ, "ਗ੍ਰਹਿ ਨੂੰ ਬਚਾਉਣ ਲਈ ਜੈਵਿਕ ਵੀਗਨ ਬਣੋ" ਲਈ ਬਹੁਤ-ਬਹੁਤ ਵਧਾਈਆਂ। ਇਹ ਇਸ ਤੋਂ ਵੱਧ ਸੱਚ ਨਹੀਂ ਹੋ ਸਕਦਾ - ਸਾਨੂੰ ਆਪਣੇ ਆਪ ਨੂੰ ਬਦਲਣਾ ਪਵੇਗਾ ਅਤੇ ਸੰਸਾਰ ਨੂੰ ਬਚਾਉਣ ਲਈ ਵੀਗਨ ਬਣਨਾ ਪਵੇਗਾ। ਸੰਸਾਰ ਭਰ ਵਿੱਚ ਜੈਵ ਵਿਭਿੰਨਤਾ ਦੇ ਨੁਕਸਾਨ ਦਾ ਸਭ ਤੋਂ ਵੱਡਾ ਕਾਰਨ ਜਾਨਵਰਾਂ ਨੂੰ ਖਾਣਾ ਹੈ। ਇਹ ਸਮੁੰਦਰਾਂ ਵਿੱਚ ਪ੍ਰਜਾਤੀਆਂ ਦੇ ਨੁਕਸਾਨ ਦਾ ਇੱਕ ਵੱਡਾ ਕਾਰਨ ਹੈ, ਇਹ ਮਾਰੂਥਲੀਕਰਨ ਦਾ ਇੱਕ ਵੱਡਾ ਕਾਰਨ ਹੈ ਅਤੇ ਬੇਸ਼ੱਕ ਗਲੋਬਲ ਵਾਰਮਿੰਗ ਦਾ ਵੀ। ਸਾਨੂੰ ਅੱਜ ਆਪਣੇ ਆਪ ਨੂੰ ਬਦਲਣਾ ਪਵੇਗਾ ਅਤੇ ਗ੍ਰਹਿ ਨੂੰ ਬਚਾਉਣ ਦੀ ਜ਼ਿੰਮੇਵਾਰੀ ਲੈਣੀ ਪਵੇਗੀ। ਵੀਗਨ ਬਣੋ। ਜੈਵਿਕ ਵੀਗਨ ਬਣੋ। ਜਿਵੇਂ ਕਿ ਤੁਸੀਂ ਜਾਣਦੇ ਹੋ, ਮੀਟ ਉਤਪਾਦਨ ਵਿੱਚ ਬਹੁਤ ਸਾਰਾ ਅਨਾਜ ਖਰਚ ਹੁੰਦਾ ਹੈ ਅਤੇ ਜਾਨਵਰਾਂ, ਖਾਸ ਕਰਕੇ ਪਸ਼ੂਆਂ ਵਰਗੇ ਜਾਨਵਰਾਂ ਨੂੰ ਖੁਆਉਣ ਲਈ ਬਹੁਤ ਸਾਰੀ ਜ਼ਮੀਨ ਦੀ ਲੋੜ ਹੁੰਦੀ ਹੈ। ਸੋ ਸਾਨੂੰ ਸੱਚਮੁੱਚ ਮਾਸ ਦਾ ਸੇਵਨ ਘਟਾਉਣਾ ਚਾਹੀਦਾ ਹੈ, ਅਤੇ ਅਸਲ ਵਿੱਚ, ਇੱਕ ਵਧੇਰੇ ਸਿਹਤਮੰਦ ਭੋਜਨ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ - ਉਹ ਅਨਾਜ ਅਤੇ ਸਬਜ਼ੀਆਂ ਹਨ । ਇਸ ਤਰਾਂ, ਅਸੀਂ ਨਾ ਸਿਰਫ਼ ਮੀਥੇਨ, ਸਗੋਂ CO2 ਦੇ ਗ੍ਰੀਨਹਾਊਸ ਨਿਕਾਸ ਨੂੰ ਵੀ ਘਟਾ ਸਕਦੇ ਹਾਂ, ਅਤੇ ਆਪਣੀ ਅਗਲੀ ਪੀੜ੍ਹੀ - ਸਾਡੇ ਬੱਚਿਆਂ ਅਤੇ ਪੋਤੇ-ਪੋਤੀਆਂ - ਨੂੰ ਰਹਿਣ ਲਈ ਇੱਕ ਬਿਹਤਰ ਸੰਸਾਰ ਦੇ ਸਕਦੇ ਹਾਂ। ਇਸ ਗੱਲ 'ਤੇ ਮਤਭੇਦ ਹੋ ਸਕਦੇ ਹਨ ਕਿ ਗਲੋਬਲ ਵਾਰਮਿੰਗ ਦਾ ਕਾਰਨ ਕੀ ਹੈ ਅਤੇ ਸੋ ਮਨੁੱਖ ਦੀ ਕੀ ਜ਼ਿੰਮੇਵਾਰੀ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਇਸ ਗੱਲ ਵਿੱਚ ਕੋਈ ਅਸਹਿਮਤੀ ਹੈ ਕਿ ਮਨੁੱਖ, ਭੋਜਨ ਲੜੀ ਦੇ ਸਿਖਰ 'ਤੇ ਹੋਣ ਦੇ ਨਾਤੇ, ਗ੍ਰਹਿ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣ ਲਈ ਆਪਣੀਆਂ ਕਾਰਵਾਈਆਂ ਨੂੰ ਬਦਲ ਸਕਦੀ ਹੈ। ਕਿ ਸਾਡੇ ਵਿੱਚੋਂ ਹਰ ਕੋਈ ਅਜਿਹੀ ਖੁਰਾਕ ਅਪਣਾਉਂਦਾ ਹੈ ਜਿਸ ਵਿੱਚ ਇਕ ਕਾਰਬਨ ਫੁੱਟਪ੍ਰਿੰਟ ਜ਼ਿਆਦਾ ਨਾ ਹੋਵੇ, ਜਿਸ ਲਈ ਵੱਡੀ ਮਾਤਰਾ ਵਿੱਚ ਪੈਟਰੋਲੀਅਮ ਦੀ ਲੋੜ ਨਾ ਹੋਵੇ, ਜੋ ਵਾਤਾਵਰਣ ਪੱਖੋਂ ਸਹੀ ਹੋਵੇ, ਕਿ ਸਾਡੇ ਵਿੱਚੋਂ ਹਰ ਕੋਈ ਆਪਣੀ ਰੋਜ਼ਾਨਾ ਦੀ ਪਸੰਦ ਵਿੱਚ ਗ੍ਰਹਿ ਦੀ ਮਦਦ ਕਰਨ ਦੇ ਤਰੀਕੇ ਲੱਭ ਸਕੇ, ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਇਹੀ ਕਰਨ ਦੀ ਲੋੜ ਹੈ। ਗਲੋਬਲ ਵਾਰਮਿੰਗ ਨਾਲ ਨਜਿੱਠਣ ਵਿੱਚ ਅਸੀਂ ਗ੍ਰਹਿ ਦੀ ਕਿਵੇਂ ਮਦਦ ਕਰ ਸਕਦੇ ਹਾਂ, ਇਸ ਬਾਰੇ ਇੱਕ ਵਾਧੂ ਨੁਕਤਾ ਇਹ ਹੈ ਕਿ ਇੱਕ ਜੈਵਿਕ ਖੁਰਾਕ - ਜੋ ਕੀਟਨਾਸ਼ਕਾਂ ਅਤੇ ਨਕਲੀ ਖਾਦਾਂ 'ਤੇ ਅਧਾਰਤ ਨਹੀਂ ਹੈ, ਜੋ ਕੁਦਰਤੀ, ਜੈਵਿਕ ਖੇਤੀ ਦੇ ਤਰੀਕਿਆਂ 'ਤੇ ਅਧਾਰਤ ਹੈ - ਦਾ ਕਾਰਬਨ ਫੁੱਟਪ੍ਰਿੰਟ ਬਹੁਤ ਘੱਟ ਹੁੰਦਾ ਹੈ। ਅਸੀਂ ਫਸਲਾਂ ਉਗਾਉਣ ਲਈ ਖਾਦ ਅਤੇ ਕੀਟਨਾਸ਼ਕ ਬਣਾਉਣ ਲਈ ਪੈਟਰੋਲੀਅਮ ਨਹੀਂ ਪਾ ਰਹੇ ਹਾਂ। ਪਰ ਇੱਕ ਜੈਵਿਕ ਖੁਰਾਕ ਹੱਲ ਵਿੱਚ ਯੋਗਦਾਨ ਪਾਉਂਦੀ ਹੈ। ਇੱਕ ਰਵਾਇਤੀ ਰਸਾਇਣ-ਅਧਾਰਤ ਖੁਰਾਕ ਸਮੱਸਿਆ ਦੇ ਕਾਰਨ ਦਾ ਇੱਕ ਹਿੱਸਾ ਹੈ। ਸੋ, ਜੈਵਿਕ ਵੀਗਨ ਇੱਕ ਜਿੱਤ-ਜਿਤ ਹੈ। ਇਹ ਦੋਵੇਂ ਕਿਰਿਆਵਾਂ ਇੱਕ ਅਜਿਹੀ ਭੋਜਨ ਪ੍ਰਣਾਲੀ ਵਿੱਚ ਯੋਗਦਾਨ ਪਾਉਂਦੀਆਂ ਹਨ ਜੋ ਵਾਤਾਵਰਣ 'ਤੇ ਦਬਾਅ ਨਹੀਂ ਪਾਉਂਦੀ। ਖੈਰ, ਮੈਂ ਮੰਨਦੀ ਹਾਂ ਕਿ ਅਫਰੀਕਾ ਵਿੱਚ, ਅਸੀਂ ਕੁਝ ਖਾਸ ਸਭਿਆਚਾਰਾਂ ਦੇ ਆਦੀ ਹਾਂ, ਅਤੇ ਇਹਨਾਂ ਅਭਿਆਸਾਂ ਨੂੰ ਇੱਕੋ ਵਾਰ ਬਦਲਣਾ ਥੋੜ੍ਹਾ ਮੁਸ਼ਕਲ ਹੈ। ਪਰ ਮੈਂ ਆਪਣੇ ਆਪ ਨੂੰ ਦੱਸਦੀ ਹਾਂ ਕਿ ਇਹ ਇੱਛਾ-ਸ਼ਕਤੀ ਦਾ ਮਾਮਲਾ ਹੈ। ਜੇਕਰ ਕੋਈ ਸ਼ਾਕਾਹਾਰੀ ਭੋਜਨ ਦੇ ਫਾਇਦਿਆਂ ਨੂੰ ਜਾਣਦਾ ਹੈ, ਤਾਂ ਵੀ ਉਹ ਆਪਣੀ ਖੁਰਾਕ ਬਦਲਣ ਲਈ ਪੂਰੀ ਕੋਸ਼ਿਸ਼ ਕਰ ਸਕਦਾ ਹੈ। ਸੋ, ਮੈਂ ਆਪਣੀ ਖੁਰਾਕ ਬਦਲਣ ਅਤੇ ਆਉਣ-ਵਾਲੇ ਦਿਨਾਂ ਵਿੱਚ, ਇੱਕ ਵੀਗਨ ਬਣਨ ਲਈ ਤਿਆਰ ਹਾਂ। ਤੁਹਾਡਾ ਧੰਨਵਾਦ।